ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਮੱਛੀ ਪਾਲਣ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ। ਸੂਬੇ ਵਿੱਚ ਕੁਦਰਤੀ ਪਾਣੀਆਂ, ਨਿੱਜੀ ਤਲਾਬਾਂ ਅਤੇ ਪੰਚਾਇਤੀ ਛੱਪੜਾਂ ਰਾਹੀਂ ਸਾਲਾਨਾ 1,81,188 ਟਨ ਮੱਛੀ ਪੈਦਾ ਕੀਤੀ ਜਾ ਰਹੀ ਹੈ। ਮੋਹਾਲੀ ਵਿਖੇ ਇੱਕ ਹੋਟਲ ਵਿੱਚ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਵਿੱਚ ਉਨ੍ਹਾਂ ਨੇ ਮੱਛੀ ਪਾਲਣ ਦੇ ਨਵੇਂ ਤਰੀਕਿਆਂ, ਤਕਨਾਲੋਜੀ ਅਤੇ ਬਿਹਤਰ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ।
BulletsIn
-
ਮੱਛੀ ਪੈਦਾਵਾਰ – ਪੰਜਾਬ ਵਿੱਚ 43,973 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ, ਜਿਸ ਵਿੱਚੋਂ ਸਾਲਾਨਾ 1,81,188 ਟਨ ਮੱਛੀ ਉਤਪਾਦਨ ਹੁੰਦਾ ਹੈ।
-
ਸੈਮੀਨਾਰ ਦਾ ਉਦੇਸ਼ – ਮੱਛੀ ਪਾਲਕਾਂ ਨੂੰ ਨਵੀਂ ਤਕਨਾਲੋਜੀ ਅਤੇ ਬਿਹਤਰ ਪਾਲਣ ਤਰੀਕਿਆਂ ਬਾਰੇ ਜਾਗਰੂਕ ਕਰਨਾ।
-
ਮੱਛੀ ਬੀਜ ਉਪਲਬਧਤਾ – 16 ਸਰਕਾਰੀ ਮੱਛੀ ਬੀਜ ਫਾਰਮਾਂ ’ਤੇ 14 ਕਰੋੜ ਮਿਆਰੀ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤਾ ਜਾਂਦਾ ਹੈ।
-
ਝੀਂਗਾ ਪਾਲਣ ਵਿੱਚ ਤਰੱਕੀ – ਦੱਖਣ-ਪੱਛਮੀ ਜ਼ਿਲ੍ਹਿਆਂ (ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ) ਵਿੱਚ ਖਾਰੀ ਜ਼ਮੀਨਾਂ ’ਤੇ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ।
-
ਆਮਦਨ ਵਿੱਚ ਵਾਧੂ – ਝੀਂਗਾ ਪਾਲਣ ਰਾਹੀਂ ਕਿਸਾਨ ਪ੍ਰਤੀ ਏਕੜ 2.5 ਤੋਂ 4 ਲੱਖ ਰੁਪਏ ਤੱਕ ਕਮਾ ਰਹੇ ਹਨ।
-
ਮੱਛੀ ਪਾਲਕਾਂ ਦਾ ਸਨਮਾਨ – ਫਤਿਹਗੜ੍ਹ ਸਾਹਿਬ ਦੇ ਅਮਿਤੇਸ਼ਵਰ ਸਿੰਘ ਗਿੱਲ ਅਤੇ ਕਪੂਰਥਲਾ ਦੇ ਪਰਮਿੰਦਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
-
ਸਬਸਿਡੀ ਸਕੀਮਾਂ – ਪਿਛਲੇ 4 ਸਾਲਾਂ ਵਿੱਚ 618 ਪਰਿਵਾਰਾਂ ਨੂੰ 30 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ।
-
ਨਵੇਂ ਪ੍ਰੋਜੈਕਟ – ਮੱਛੀ ਅਤੇ ਝੀਂਗਾ ਪਾਲਣ, ਬਾਇਓ-ਫਲੌਕ ਯੂਨਿਟ, ਮੱਛੀ ਕਾਇਓਸਕ, ਮਿੰਨੀ ਫਿਸ਼ ਫੀਡ ਮਿੱਲਾਂ ਆਦਿ ਲਈ ਸਬਸਿਡੀ।
-
ਡਿਜੀਟਲ ਪਲੇਟਫਾਰਮ – ਮੱਛੀ ਪਾਲਕਾਂ ਨੂੰ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ ’ਤੇ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕੀਤਾ ਗਿਆ।
-
ਯੋਜਨਾਵਾਂ ਦੀ ਜਾਣਕਾਰੀ – ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਤਹਿਤ ਵੱਖ-ਵੱਖ ਪ੍ਰਾਪਤੀਆਂ ਬਾਰੇ ਮੱਛੀ ਪਾਲਕਾਂ ਨੂੰ ਜਾਣੂ ਕਰਵਾਇਆ ਗਿਆ।
