ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਲਈ ਨਾਗਰਿਕ ਸੇਵਾਵਾਂ ਨੂੰ ਹੋਰ ਆਸਾਨ ਅਤੇ ਡਿਜੀਟਲ ਬਣਾਉਣ ਵੱਲ ਇੱਕ ਹੋਰ ਕਦਮ ਵਧਾਇਆ ਹੈ। ਹੁਣ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੱਲੋਂ ਕੀਤੀ ਜਾਣ ਵਾਲੀ ਭੌਤਿਕ ਤਸਦੀਕ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਘਰ ਬੈਠੇ ਹੀ ਸਰਟੀਫਿਕੇਟ ਮਿਲ ਸਕਣਗੇ।
BulletsIn
- ਪੰਜਾਬ ਸਰਕਾਰ ਨੇ ਨਾਗਰਿਕ ਸੇਵਾਵਾਂ ਦੀ ਤਸਦੀਕ ਪ੍ਰਕਿਰਿਆ ਨੂੰ ਡਿਜੀਟਲ ਬਣਾਇਆ।
- ਸਰਪੰਚ, ਨੰਬਰਦਾਰ ਅਤੇ ਕੌਂਸਲਰ ਹੁਣ ਈ-ਸੇਵਾ ਪੋਰਟਲ ਜਾਂ ਵੱਟਸਐਪ ਚੈਟ-ਬੋਟ (9855501076) ਰਾਹੀਂ ਤਸਦੀਕ ਕਰ ਸਕਣਗੇ।
- ਲੋਕਾਂ ਨੂੰ ਕਿਸੇ ਦਫ਼ਤਰ ਜਾਂ ਵਿਅਕਤੀਗਤ ਤਸਦੀਕ ਲਈ ਜਾਣ ਦੀ ਲੋੜ ਨਹੀਂ ਰਹੇਗੀ।
- ਆਨਲਾਈਨ ਤਸਦੀਕ ਉਪਰੰਤ ਨਾਗਰਿਕ ਆਪਣੇ ਸਰਟੀਫਿਕੇਟ ਘਰ ਬੈਠੇ ਪ੍ਰਾਪਤ ਕਰ ਸਕਣਗੇ।
- ਇਹ ਪ੍ਰਕਿਰਿਆ ਰਿਹਾਇਸ਼ੀ, ਜਾਤੀ, ਆਮਦਨ, EWS, ਬੁਢਾਪਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਲਈ ਲਾਗੂ ਹੋਵੇਗੀ।
- ਪੇਂਡੂ ਖੇਤਰਾਂ ਵਿੱਚ ਤਸਦੀਕ ਸਰਪੰਚ ਅਤੇ ਨੰਬਰਦਾਰ ਕਰਣਗੇ, ਜਦਕਿ ਸ਼ਹਿਰੀ ਖੇਤਰਾਂ ਵਿੱਚ ਐਮ.ਸੀ.।
- ਪਟਵਾਰੀ ਹੁਣ ਤਸਦੀਕ ਲਈ ਆਨਲਾਈਨ ਹੀ ਅਰਜ਼ੀਆਂ ਭੇਜਣਗੇ।
- ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਪੰਚ, ਨੰਬਰਦਾਰ ਅਤੇ ਕੌਂਸਲਰਾਂ ਨੂੰ ਆਈ.ਟੀ. ਸ਼ਾਖਾ ਵੱਲੋਂ ਟਰੇਨਿੰਗ ਦਿੱਤੀ ਜਾ ਚੁੱਕੀ ਹੈ।
- ਇਹ ਪ੍ਰਕਿਰਿਆ ਨਿਰਵਿਘਨ ਅਤੇ ਸਮਾਂ ਬਚਾਉਣ ਵਾਲੀ ਹੈ, ਜੋ ਸਰਕਾਰੀ ਕੰਮਕਾਜ ਨੂੰ ਤੇਜ਼ ਕਰੇਗੀ।
- 1076 ਨੰਬਰ ਤੇ ਫੋਨ ਕਰਕੇ ਲੋਕ ਘਰ ਬੈਠੇ 400 ਤੋਂ ਵੱਧ ਸਰਵਿਸਿਜ਼ ਦਾ ਲਾਭ ਲੈ ਸਕਦੇ ਹਨ।
