ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਜ਼ਿਲ੍ਹਾ ਭਰ ’ਚ ਸਾਂਸ ਪ੍ਰੋਗਰਾਮ ਤਹਿਤ ਸਿਹਤ ਟੀਮਾਂ ਵਲੋਂ ਛੋਟੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਨਿਮੋਨੀਆ ਤੋਂ ਬਚਾਅ ਲਈ ਜਾਗਰੂਕਤਾ ਦਿੱਤੀ ਜਾ ਰਹੀ ਹੈ। ਇਹ ਪ੍ਰੋਗਰਾਮ ਨਿਮੋਨੀਆ ਦੇ ਲੱਛਣਾਂ ਦੀ ਪਛਾਣ ਅਤੇ ਬਚਾਅ ਲਈ ਕਾਫੀ ਮਹੱਤਵਪੂਰਨ ਹੈ।
BulletsIn
- ਸਿਹਤ ਵਿਭਾਗ ਵਲੋਂ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
- ਇਹ ਮੁਹਿੰਮ 12 ਨਵੰਬਰ ਤੋਂ 28 ਫ਼ਰਵਰੀ ਤਕ ਚੱਲ ਰਹੀ ਹੈ।
- ਨਿਮੋਨੀਆ ਬੱਚਿਆਂ ਦੀ ਮੌਤ ਦਾ ਇੱਕ ਮੁੱਖ ਕਾਰਨ ਹੈ, ਖਾਸ ਕਰਕੇ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ।
- ਸਾਂਸ ਪ੍ਰੋਗਰਾਮ ਦਾ ਟੀਚਾ 2025 ਤੱਕ 1000 ਬੱਚਿਆਂ ਵਿਚੋਂ 3 ਤੱਕ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨਾ ਹੈ।
- ਇਸ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਸ਼ਾਮਲ ਹੈ, ਜੋ ਨਿਮੋਨੀਆ ਤੋਂ ਬਚਾਅ ਵਿੱਚ ਮਦਦਗਾਰ ਹੈ।
- ਨਿਊਮੋਕੋਕਲ ਬੈਕਟੀਰੀਆ ਦੇ ਕਾਰਨ ਛੋਟੇ ਬੱਚੇ ਬਹੁਤ ਪ੍ਰਭਾਵਿਤ ਹੋ ਜਾਂਦੇ ਹਨ।
- ਨਿਊਮੋਕੋਕਲ ਨਿਮੋਨੀਆ ਦੇ ਲੱਛਣਾਂ ਵਿਚ ਖੰਘ, ਸਾਹ ਲੈਣ ‘ਚ ਮੁਸ਼ਕਲ, ਅਤੇ ਛਾਤੀ ਵਿਚ ਜਾਮ ਹੋਣਾ ਸ਼ਾਮਲ ਹਨ।
- ਇਸ ਬੀਮਾਰੀ ਦੀ ਲਪੇਟ ਵਿਚ ਆਉਣ ਨਾਲ ਬੱਚਿਆਂ ਦੇ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਹੈ।
- ਗੰਭੀਰ ਬੀਮਾਰੀ ਦਾ ਖਤਰਾ ਪਿਹਲੇ ਸਾਲ ਵਿੱਚ ਵੱਧ ਹੁੰਦਾ ਹੈ ਅਤੇ 24 ਮਹੀਨੇ ਤੱਕ ਰਹਿ ਸਕਦਾ ਹੈ।
- ਕਿਸੇ ਵੀ ਲੱਛਣ ਦੇ ਮਾਮਲੇ ਵਿਚ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਹੈਲਪਲਾਈਨ 104 ’ਤੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।
