ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ (ਮਹਾਰਾਸ਼ਟਰ) ਦਾ ਦੌਰਾ ਕਰਨਗੇ। ਇਸ ਦੌਰਾਨ, ਉਹ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਕਸ ‘ਤੇ ਪ੍ਰਧਾਨ ਮੰਤਰੀ ਦੇ ਮੁੰਬਈ ਦੌਰੇ ਦੇ ਵੇਰਵੇ ਸਾਂਝੇ ਕੀਤੇ ਹਨ, ਜਦਕਿ ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਨੇ ਪ੍ਰੋਗਰਾਮ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇਸਕੋ ਐਗਜ਼ੀਬਿਸ਼ਨ ਸੈਂਟਰ ਗੋਰੇਗਾਂਵ, ਬਾਂਦਰਾ ਕੁਰਲਾ ਕੰਪਲੈਕਸ, ਅਤੇ ਨਵੀਂ ਮੁੰਬਈ ਵਿਖੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
BulletsIn
- ਪ੍ਰਧਾਨ ਮੰਤਰੀ ਮੋਦੀ ਸ਼ਾਮ ਸਾਢੇ ਪੰਜ ਵਜੇ ਨੇਸਕੋ ਐਗਜ਼ੀਬਿਸ਼ਨ ਸੈਂਟਰ ਗੋਰੇਗਾਂਵ ਪਹੁੰਚਣਗੇ।
- ਉਨ੍ਹਾਂ ਨੇ 29,400 ਕਰੋੜ ਰੁਪਏ ਤੋਂ ਵੱਧ ਦੇ ਸੜਕਾਂ, ਰੇਲਵੇ ਅਤੇ ਬੰਦਰਗਾਹ ਖੇਤਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਹੈ।
- ਬਾਂਦਰਾ ਕੁਰਲਾ ਕੰਪਲੈਕਸ ਦੇ ਜੀ-ਬਲਾਕ ਵਿੱਚ ਆਈਐਨਐਸ ਸਕੱਤਰੇਤ ਦਾ ਦੌਰਾ ਕਰਕੇ ਆਈਐਨਐਸ ਟਾਵਰ ਦਾ ਉਦਘਾਟਨ ਕਰਨਗੇ।
- 16,600 ਕਰੋੜ ਰੁਪਏ ਦੀ ਲਾਗਤ ਵਾਲੇ ਠਾਣੇ-ਬੋਰੀਵਲੀ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
- ਪ੍ਰੋਜੈਕਟ ਦੀ ਕੁੱਲ ਲੰਬਾਈ 11.8 ਕਿਲੋਮੀਟਰ ਹੈ ਜੋ ਠਾਣੇ ਤੋਂ ਬੋਰੀਵਲੀ ਤੱਕ ਦਾ ਸਫਰ ਘੱਟ ਕਰੇਗਾ।
- ਗੋਰੇਗਾਂਵ-ਮੁਲੁੰਡ ਲਿੰਕ ਰੋਡ (ਜੀਐਮਐਲਆਰ) ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ, ਜਿਸ ਦੀ ਲਾਗਤ 6300 ਕਰੋੜ ਰੁਪਏ ਤੋਂ ਵੱਧ ਹੈ।
- ਨਵੀਂ ਮੁੰਬਈ ਦੇ ਤੁਰਭੇ ਵਿਖੇ ਕਲਿਆਣ ਯਾਰਡ ਰੀ-ਮਾਡਲਿੰਗ ਅਤੇ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ।
- ਲੋਕਮਾਨਿਆ ਤਿਲਕ ਟਰਮਿਨਸ ‘ਤੇ ਨਵਾਂ ਪਲੇਟਫਾਰਮ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ ‘ਤੇ ਪਲੇਟਫਾਰਮ ਨੰਬਰ 10 ਅਤੇ 11 ਦੇ ਵਿਸਤਾਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
- ਪ੍ਰਧਾਨ ਮੰਤਰੀ ਲਗਭਗ 5600 ਕਰੋੜ ਰੁਪਏ ਦੀ ਮੁੱਖ ਮੰਤਰੀ ਯੁਵਾ ਕਾਰਜ ਸਿਖਲਾਈ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ।
- ਆਈਐਨਐਸ ਟਾਵਰਾਂ ਦਾ ਉਦਘਾਟਨ ਕਰਨ ਲਈ ਬਾਂਦਰਾ ਕੁਰਲਾ ਕੰਪਲੈਕਸ, ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈਐਨਐਸ) ਸਕੱਤਰੇਤ ਦਾ ਦੌਰਾ ਵੀ ਕਰਨਗੇ।
