ਅੱਜ ਸਵੇਰੇ 7 ਵਜੇ ਤੋਂ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਪੜਾਅ ਵਿੱਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਪੜਾਅ ਵਿੱਚ ਕਈ ਵੱਡੇ ਨੇਤਾਵਾਂ ਦੀ ਚੋਣ ਕਿਸਮਤ ਦਾ ਫੈਸਲਾ ਹੋਵੇਗਾ।
BulletsIn
- ਆਖਰੀ ਪੜਾਅ ਵਿੱਚ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
- ਪੰਜਾਬ ਦੀਆਂ ਸਾਰੀਆਂ 13, ਯੂਪੀ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6, ਝਾਰਖੰਡ ਦੀਆਂ 3 ਅਤੇ ਚੰਡੀਗੜ੍ਹ ਦੀ ਇਕ ਸੀਟ ‘ਤੇ ਵੋਟ ਪੈ ਰਹੀ ਹੈ।
- ਵੋਟਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀ ਵੋਟ ਪਾ ਸਕਣਗੇ।
- ਕੁੱਲ 10.06 ਕਰੋੜ ਵੋਟਰ 904 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
- ਇਸ ਪੜਾਅ ਵਿੱਚ 1.09 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
- ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
- ਓਡੀਸ਼ਾ ਵਿਧਾਨ ਸਭਾ ਦੀਆਂ ਬਾਕੀ 42 ਸੀਟਾਂ ‘ਤੇ ਵੀ ਅੱਜ ਹੀ ਵੋਟਿੰਗ ਹੋ ਰਹੀ ਹੈ।
- ਹਿਮਾਚਲ ਵਿਧਾਨ ਸਭਾ ਦੀਆਂ 6 ਸੀਟਾਂ ‘ਤੇ ਉਪ ਚੋਣਾਂ ਲਈ ਵੀ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ।
- ਹਿਮਾਚਲ ਦੀਆਂ ਉਪ ਚੋਣਾਂ ਵਾਲੀਆਂ ਸੀਟਾਂ ਵਿੱਚ ਸੁਜਾਨਪੁਰ, ਧਰਮਸ਼ਾਲਾ, ਲਾਹੌਲ-ਸਪੀਤੀ, ਬਡਸਰ, ਗਗਰੇਟ ਅਤੇ ਕੁਟਲੇਹੜ ਸ਼ਾਮਲ ਹਨ।
- ਹਿਮਾਚਲ ਦੀਆਂ ਇਹ ਸੀਟਾਂ ਛੇ ਕਾਂਗਰਸੀ ਵਿਧਾਇਕਾਂ ਨੂੰ ਕਰਾਸ ਵੋਟਿੰਗ ਦੇ ਦੋਸ਼ ਕਾਰਨ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈਆਂ ਸਨ।
