ਇੰਫਾਲ (ਅਸਾਮ), 10 ਮਈ । ਮਣੀਪੁਰ ਵਿੱਚ ਯੂਐਨਐਲਐਫ (ਕੇ) ਦੇ ਦੋ ਕਾਡਰਾਂ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੱਕ ਸੂਹ ‘ਤੇ ਕਾਰਵਾਈ ਕਰਦੇ ਹੋਏ, ਇੱਕ ਅਪਰੇਸ਼ਨ ਚਲਾ ਕੇ ਯੂਐਨਐਲਐਫ (ਕੇ) ਦੇ ਕਾਡਰਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੀ ਪਛਾਣ ਹੁਇਡ੍ਰੋਮ ਜਿਤਨਜੀਤ ਸਿੰਘ (36) ਅਤੇ ਨਿੰਗਥਮ ਓਇਨਮ (43) ਵਜੋਂ ਹੋਈ ਹੈ।
ਇਸ ਤੋਂ ਇਲਾਵਾ ਫੜ੍ਹੇ ਗਏ ਯੂਐਨਐਲਐਫ ਕਾਡਰਾਂ ਦੇ ਕਬਜ਼ੇ ‘ਚੋਂ 1,17,360 ਰੁਪਏ ਦੀ ਨਕਦੀ, 40 ਜਿੰਦਾ ਕਾਰਤੂਸ, ਦੋ ਵਾਕੀ ਟਾਕੀਜ਼, 20 ਗ੍ਰਾਮ ਸ਼ੱਕੀ ਹੈਰੋਇਨ, ਇਕ ਸੋਨੇ ਦੀ ਚੇਨ, ਇਕ ਸੋਨੇ ਦੀ ਮੁੰਦਰੀ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
