ਮੁੰਬਈ, 14 ਅਪ੍ਰੈਲ : ਅਜੇ ਦੇਵਗਨ ਦੀ ਫਿਲਮ ‘ਮੈਦਾਨ’ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਾਫੀ ਚਰਚਾ ਹੋ ਰਹੀ ਹੈ। ਇਹ ਫਿਲਮ 11 ਅਪ੍ਰੈਲ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਕਮਾਈ ਕੀਤੀ। ਇਹ ਫਿਲਮ ਭਾਰਤੀ ਫੁੱਟਬਾਲ ਦੇ ਇਤਿਹਾਸ ਦੀ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ। ਫਿਲਮ ‘ਮੈਦਾਨ’ ਕੋਚ ਸਈਦ ਅਬਦੁਲ ਰਹੀਮ ਦੀ ਬਾਇਓਪਿਕ ਹੈ। ਫੁੱਟਬਾਲ ਦੀ ਖੇਡ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਰਹੀਮ ਦਾ ਸਮਰਪਣ ਦੇਖਣ ਯੋਗ ਹੈ। ਹੁਣ ‘ਮੈਦਾਨ’ ਦੀ ਰਿਲੀਜ਼ ਦੇ ਦੂਜੇ ਦਿਨ ਸ਼ੁੱਕਰਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਅਜੇ ਦੇਵਗਨ ਸਟਾਰਰ ਫਿਲਮ ‘ਮੈਦਾਨ’ 11 ਅਪ੍ਰੈਲ ਨੂੰ ਰਿਲੀਜ਼ ਹੋਈ। ਇਸ ਫਿਲਮ ਦੀ ਦੂਜੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਇੰਡਸਟਰੀ ਟ੍ਰੈਕਰ ਸੈਕਨਿਲਕ ਦੇ ਅਨੁਸਾਰ, ‘ਮੈਦਾਨ’ ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ 2.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਮੈਦਾਨ’ ਨੇ ਪਹਿਲੇ ਦਿਨ ਕੁੱਲ 7.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਇਸ ਨਾਲ ‘ਮੈਦਾਨ’ ਦੀ ਦੋ ਦਿਨਾਂ ਦੀ ਕੁਲ ਕੁਲੈਕਸ਼ਨ 9.85 ਕਰੋੜ ਰੁਪਏ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ‘ਚ ਫਿਲਮ ਦੀ ਕਮਾਈ ‘ਚ ਹੋਰ ਉਛਾਲ ਆ ਸਕਦਾ ਹੈ।
ਜ਼ੀ ਸਟੂਡੀਓਜ਼, ਬੋਨੀ ਕਪੂਰ, ਅਰੁਣਵਾ ਜੋਏ ਸੇਨਗੁਪਤਾ ਅਤੇ ਆਕਾਸ਼ ਚਾਵਲਾ ਦੁਆਰਾ ਨਿਰਮਿਤ, ਫਿਲਮ ਦੀ ਕਹਾਣੀ ਸੈਵਿਨ ਕਵਾਡਰਾਸ ਅਤੇ ਰਿਤੇਸ਼ ਸ਼ਾਹ ਦੁਆਰਾ ਲਿਖੀ ਗਈ ਹੈ। ਸੰਗੀਤ ਏ ਆਰ ਰਹਿਮਾਨ ਦਾ ਹੈ ਅਤੇ ਗੀਤ ਮਨੋਜ ਮੁੰਤਸ਼ੀਰ ਸ਼ੁਕਲਾ ਦਾ ਹੈਨ। ਫਿਲਮ ‘ਚ ਅਦਾਕਾਰ ਅਜੇ ਦੇਵਗਨ, ਗਜਰਾਜ ਰਾਓ, ਪ੍ਰਿਆਮਣੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।
