ਮੁੰਬਈ,ਸੁਪਰਸਟਾਰ ਸਲਮਾਨ ਖਾਨ, ਜਿਨ੍ਹਾਂ ਨੂੰ ਪਾਵਰਹਾਊਸ ਪਰਫਾਰਮਰ ਕਿਹਾ ਜਾਂਦਾ ਹੈ, ਮਸ਼ਹੂਰ ਨਿਰਮਾਤਾ ਸਾਜਿਦ ਨਾਡਿਆਡਵਾਲਾ ਅਤੇ ਵਿਜਨਰੀ ਨਿਰਦੇਸ਼ਕ ਏ. ਆਰ. ਮੁਰੁਗਾਦੌਸ ਨਾਲ ਮਿਲ ਕੇ ‘ਸਿਕੰਦਰ’ ਲੈ ਕੇ ਆਉਣ ਵਾਲੇ ਹਨ। ਅੱਜ ਈਦ ਦੇ ਖਾਸ ਮੌਕੇ ‘ਤੇ ਮੇਕਰਸ ਨੇ ਸਲਮਾਨ ਦੀ ਅਗਲੀ ਫਿਲਮ ਦੇ ਨਾਮ ਦਾ ਖੁਲਾਸਾ ਕੀਤਾ ਹੈ, ਜੋ ਸਾਰਿਆਂ ਦਾ ਉਤਸ਼ਾਹ ਵਧਾਉਣ ਲਈ ਕਾਫੀ ਹੈ।
ਜਦੋਂ ਤੋਂ ਇਸ ਜਬਰਦਸਤ ਕਾਲੇਬੋਰੇਸ਼ਨ ਦੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਹਰ ਕਿਸੇ ਵਿੱਚ ਉਤਸੁਕਤਾ ਦਾ ਮਾਹੌਲ ਹੈ। ਅਜਿਹੇ ‘ਚ ਹੁਣ ਜਦੋਂ ਇੰਡਸਟਰੀ ਦੇ ਇਹ ਤਿੰਨੇ ਕਲਾਕਾਰ ਇਕੱਠੇ ਆਏ ਹਨ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ‘ਸਿਕੰਦਰ’ ਸਿਨੇਮੈਟਿਕ ਸਪੈਕਟੀਕਲ ਹੋਣ ਵਾਲੀ ਹੈ। ਫਿਲਮ ਦਾ ਨਾਮ ਸਾਹਮਣੇ ਆਉਣ ਨਾਲ ਹੀ ਦਰਸ਼ਕ ਅਗਲੀ ਈਦ ਦਾ ਇੰਤਜ਼ਾਰ ਕਰਨ ਲੱਗ ਪਏ ਹਨ।
‘ਸਿਕੰਦਰ’ ਨਾਲ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਪਰਸਟਾਰ ਸਲਮਾਨ ਖਾਨ ਨੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨਾਲ ਹੱਥ ਮਿਲਾਇਆ ਹੋਵੇ। ਇਨ੍ਹਾਂ ਦੀ ਜੋੜੀ ਨੇ ਜੁੜਵਾ, ਮੁਝਸੇ ਸ਼ਾਦੀ ਕਰੋਗੀ, ਕਿੱਕ ਅਤੇ ਹੋਰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਫਿਲਮ ‘ਸਿਕੰਦਰ’ ਦਾ ਨਾਮ ਸਾਹਮਣੇ ਆਉਣ ਨਾਲ ਹਰ ਪਾਸੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ‘ਚ ਉਤਸ਼ਾਹ ਹੈ। ਹੁਣ ਹਰ ਕੋਈ ਫਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਹੈ।
