ਮੁੰਬਈ, 01 ਅਪ੍ਰੈਲ । ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਫਿਲਹਾਲ, ਜਾਨ੍ਹਵੀ ਲਗਾਤਾਰ ਆਪਣੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਨਜ਼ਰ ਆ ਰਹੀ ਹੈ। ਮੰਦਰ ਹੋਵੇ ਜਾਂ ਪਾਰਟੀ, ਜਾਨ੍ਹਵੀ ਅਤੇ ਸ਼ਿਖਰ ਹਮੇਸ਼ਾ ਇਕੱਠੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਜਦੋਂ ਦੋਹਾਂ ਨੂੰ ਇਕ ਇਵੈਂਟ ‘ਚ ਇਕੱਠੇ ਨਹੀਂ ਦੇਖਿਆ ਗਿਆ ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਫਵਾਹਾਂ ਉਡਣ ਲੱਗੀਆਂ। ਹੁਣ ਇਕ ਇੰਟਰਵਿਊ ‘ਚ ਜਾਨ੍ਹਵੀ ਕਪੂਰ ਦੇ ਪਿਤਾ ਬੋਨੀ ਕਪੂਰ ਨੇ ਸ਼ਿਖਰ ਦੇ ਇਵੈਂਟ ‘ਚ ਨਾ ਆਉਣ ਦਾ ਕਾਰਨ ਦੱਸਣ ਦੇ ਨਾਲ-ਨਾਲ ਸ਼ਿਖਰ ਪਹਾੜੀਆ ਦੀ ਤਾਰੀਫ ਵੀ ਕੀਤੀ ਹੈ।
ਫਿਲਮ ਨਿਰਮਾਤਾ ਬੋਨੀ ਕਪੂਰ ਨੇ ਕਿਹਾ, ”ਸ਼ਿਖਰ ਨੂੰ ਆਪਣੀਆਂ ਤਸਵੀਰਾਂ ਖਿੱਚਣੀਆਂ ਬਿਲਕੁਲ ਵੀ ਪਸੰਦ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਇਸ ਪਿੱਛੇ ਕੀ ਕਾਰਨ ਹੈ। ਹੋ ਸਕਦਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਲਾਈਮਲਾਈਟ ਵਿੱਚ ਰਹੀਏ। ਜਦੋਂ ਵੀ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ‘ਤੇ ਹੋਰ ਸਵਾਲ ਉਠਾਏ ਜਾਂਦੇ ਹਨ।’’
ਜਦੋਂ ਬੋਨੀ ਕਪੂਰ ਨੂੰ ਸ਼ਿਖਰ ਅਤੇ ਜਾਨ੍ਹਵੀ ਕਪੂਰ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਬੋਨੀ ਕਪੂਰ ਨੇ ਕਿਹਾ, “ਮੈਨੂੰ ਯਕੀਨ ਸੀ ਕਿ ਸ਼ਿਖਰ, ਜਾਨ੍ਹਵੀ ਦਾ ਸਾਬਕਾ ਬੁਆਏਫ੍ਰੈਂਡ ਨਹੀਂ ਬਣੇਗਾ ਅਤੇ ਹਮੇਸ਼ਾ ਸਾਡੇ ਆਲੇ-ਦੁਆਲੇ ਹੀ ਰਹੇਗਾ। ਬੋਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਖਰ ਪਸੰਦ ਹੈ ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।’’
ਸ਼ਿਖਰ ਪਹਾੜੀਆ ਦਾ ਕਪੂਰ ਪਰਿਵਾਰ ਨਾਲ ਬਹੁਤ ਚੰਗਾ ਰਿਸ਼ਤਾ ਹੈ, ਇਸ ਗੱਲ ਨੂੰ ਨਾ ਸਿਰਫ ਇੰਡਸਟਰੀ ਵਿੱਚ ਸਗੋਂ ਪ੍ਰਸ਼ੰਸਕ ਵੀ ਜਾਣਦੇ ਹਨ। ਕਈ ਔਖੇ ਹਾਲਾਤਾਂ ‘ਚ ਵੀ ਉਹ ਹਮੇਸ਼ਾ ਕਪੂਰ ਪਰਿਵਾਰ ਦੇ ਨਾਲ ਖੜ੍ਹੇ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਬੋਨੀ ਕਪੂਰ ਨੇ ਕਿਹਾ, ”ਉਹ ਅਜਿਹਾ ਹੀ ਹੈ। ਇੱਕ ਅਜਿਹਾ ਵਿਅਕਤੀ ਜੋ ਹਰ ਹਾਲਤ ਵਿੱਚ ਤੁਹਾਡੇ ਨਾਲ ਖੜਾ ਰਹਿੰਦਾ ਹੈ। ਭਾਵੇਂ ਉਹ ਜਾਨ੍ਹਵੀ ਹੋਵੇ, ਮੈਂ ਜਾਂ ਅਰਜੁਨ ਕਪੂਰ। ਉਹ ਸਾਰਿਆਂ ਨਾਲ ਬਹੁਤ ਦੋਸਤਾਨਾ ਹਨ। ਉਹ ਸਾਡੇ ਪਰਿਵਾਰ ਦਾ ਹਿੱਸਾ ਹਨ।”
