ਲੁਸਾਨੇ, 26 ਮਾਰਚ ਹਮਾਸ ਨਾਲ ਇਜ਼ਰਾਈਲ ਦੀ ਲੜਾਈ ਦੇ ਕਾਰਨ 2025 ਯੂਰਪੀਅਨ ਜਿਮਨਾਸਟਿਕ ਚੈਂਪੀਅਨਸ਼ਿਪ ਤੇਲ ਅਵੀਵ ਵਿੱਚ ਨਿਰਧਾਰਤ ਸਮੇਂ ਅਨੁਸਾਰ ਨਹੀਂ ਆਯੋਜਿਤ ਕੀਤੀ ਜਾਵੇਗੀ। ਇਜ਼ਰਾਈਲ ਜਿਮਨਾਸਟਿਕ ਫੈਡਰੇਸ਼ਨ ਨੇ ਵੀ ਸੋਮਵਾਰ ਨੂੰ ਪੁਸ਼ਟੀ ਕੀਤੀ ਅਤੇ ਕਿਹਾ ਕਿ ਯੂਰਪੀਅਨ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ 2025 ਨੂੰ ਇਜ਼ਰਾਈਲ ਤੋਂ ਤਬਦੀਲ ਕੀਤਾ ਜਾਵੇਗਾ।
ਯੂਰਪੀਅਨ ਜਿਮਨਾਸਟਿਕ (ਈਜੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਕਾਰਨ ਅਗਲੇ ਸਾਲ ਮਈ ਵਿੱਚ ਤੇਲ ਅਵੀਵ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਈਜੀ ਨੇ ਕਿਹਾ ਅਸੀਂ ਪਿਛਲੇ ਅੱਠ ਸਾਲਾਂ ’ਚ ਕਈ ਯੂਰਪੀਅਨ ਚੈਂਪੀਅਨਸ਼ਿਪਾਂ ਦੇ ਸ਼ਾਨਦਾਰ ਮੇਜ਼ਬਾਨ, ਇਜ਼ਰਾਈਲੀ ਜਿਮਨਾਸਟਿਕ ਫੈਡਰੇਸ਼ਨ ਦੁਆਰਾ ਕੀਤੇ ਗਏ ਯਤਨਾਂ ਨੂੰ ਸਵੀਕਾਰ ਕਰਦੇ ਹਾਂ। ਅਸੀਂ ਬੋਲੀ ਲਈ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹਿਆ ਹੈ ਅਤੇ ਚਾਰ ਹਫ਼ਤਿਆਂ ਦੇ ਅੰਦਰ ਬੋਲੀ ਭੇਜੀ ਜਾ ਸਕਦੀ ਹੈ। ਕਾਰਜਕਾਰੀ ਕਮੇਟੀ ਅਗਲੇ ਐਡੀਸ਼ਨਾਂ ਲਈ ਬੋਲੀ ਦਾ ਸੁਆਗਤ ਕਰਦੀ ਹੈ।
