ਮੁਹਾਲੀ, ਖਰੜ ਦੇ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਅਤੇ ਟੀਮ ਵਲੋਂ ਪਿੰਡ ਸਵਾੜਾ, ਦੇਹਕਲਾਂ, ਨਬੀਪੁਰ ਵਿਖੇ ਕਣਕ, ਸਪ੍ਰਿੰਗ ਮੱਕੀ, ਆਦਿ ਫਸਲਾਂ ਦਾ ਸਰਵੇਖਣ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਦੱਸਿਆ ਇਸ ਸਮੇਂ ਕਣਕ ਤੇ ਪੀਲੀ ਕੂੰਗੀ ਦਾ ਹਮਲਾ ਦੇਖਣ ਵਿਚ ਨਹੀਂ ਆਇਆ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵੱਧ ਹੋਣ ਕਰਕੇ ਅਤੇ ਪਿਛੇਤੀ ਕਣਕ ਵਿਚ ਇਸ ਦੇ ਵਿਸ਼ਾਣੂ ਆਪਣੇ ਆਪ ਖਤਮ ਹੋ ਜਾਣਗੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਉਲੀਨਾਸ਼ਕ ਆਦਿ ਦੀ ਸਪਰੇ ਨਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਸਰੋਂ ਅਤੇ ਕਣਕ ਦੀ ਵਾਢੀ ਤੋਂ ਬਾਅਦ ਖਾਲੀ ਖੇਤ ਵਿਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਲਈ ਬਹੁਤ ਢੁਕਵਾਂ ਸਮਾਂ ਚੱਲ ਰਿਹਾ ਹੈ। ਇਸ ਕਰਕੇ ਵੱਧ ਤੋਂ ਵੱਧ ਕਾਸ਼ਤ ਕੀਤੀ ਜਾਵੇ ਜੋ ਕਿ ਜਮੀਨ ਦੀ ਸਿਹਤ ਲਈ ਬਹੁਤ ਚੰਗੀ ਹੈ। ਇਹ ਨਾਇਟਰੋਂਜਨ ਫਿਕਸ ਕਰਦੀ ਹੈ ਅਤੇ ਨਾਲ ਹੀ ਕਿਸਾਨ ਨੂੰ ਵੱਧੇਰੇ ਆਮਦਨ ਦਾ ਸਰੋਤ ਸਾਬਿਤ ਹੁੰਦੀ ਹੈ।
