ਮੈਡ੍ਰਿਡ, 14 ਮਾਰਚ ਲਾ ਲੀਗਾ ਕਲੱਬ ਅਲਮੇਰੀਆ ਨੇ ਬੁੱਧਵਾਰ ਨੂੰ ਆਪਣੇ ਕੋਚ ਗਾਈਜ਼ਕਾ ਗੈਰੀਟਾਨੋ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਪੇਪੇ ਮੇਲ ਨੂੰ ਨਾਮਜ਼ਦ ਕੀਤਾ ਹੈ। ਅਲਮੇਰੀਆ ਲਾ ਲੀਗਾ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ।
ਗੈਰੀਟਾਨੋ ਨੂੰ ਸੋਮਵਾਰ ਰਾਤ ਨੂੰ ਸੇਵਿਲਾ ਨਾਲ ਘਰੇਲੂ ਮੈਦਾਨ ‘ਤੇ 2-2 ਦੇ ਡਰਾਅ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ। ਅਲਮੇਰੀਆ ਨੂੰ ਇਸ ਸੀਜ਼ਨ ’ਚ 28 ਗੇਮਾਂ ਵਿੱਚ 10 ਡਰਾਅ ਅਤੇ 18 ਹਾਰਾਂ ਨਾਲ 14 ਅੰਕ ਮਿਲੇ। ਗੈਰੀਟਾਨੋ ਦੀ ਅਗਵਾਈ ‘ਚ ਅਲਮੇਰੀਆ ਨੇ 18 ਮੈਚ ਖੇਡੇ, ਜਿਨ੍ਹਾਂ ‘ਚੋਂ 7 ਮੈਚ ਡਰਾਅ ਰਹੇ ਅਤੇ ਟੀਮ ਨੂੰ 11 ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਅਲਮੇਰੀਆ ਦੇ ਕੋਚ ਵਜੋਂ ਇੱਕੋ ਇੱਕ ਜਿੱਤ ਕੋਪਾ ਡੇਲ ਰੇ ਨਾਕਆਊਟ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਮਿਲੀ ਜਦੋਂ ਹੇਠਲੇ ਲੀਗ ਤਾਲਾਵੇਰਾ ਨੂੰ 2-0 ਨਾਲ ਹਰਾਇਆ, ਪਰ ਅਗਲੇ ਦੌਰ ਵਿੱਚ ਯੂਡੀ ਬਾਰਬਾਸਟ੍ਰੋ ਤੋਂ 1-0 ਨਾਲ ਹਾਰ ਗਈ।
ਪਿਛਲੇ ਅਕਤੂਬਰ ਵਿੱਚ ਗੈਰੀਟਾਨੋ ਦੀ ਨਿਯੁਕਤੀ ਤੋਂ ਬਾਅਦ ਅਲਮੇਰੀਆ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ, ਹਾਲ ਹੀ ’ਚ ਐਟਲੇਟਿਕੋ ਮੈਡ੍ਰਿਡ, ਐਥਲੈਟਿਕ ਕਲੱਬ, ਗ੍ਰੇਨਾਡਾ ਅਤੇ ਸੇਵਿਲਾ ਦੇ ਖਿਲਾਫ ਡਰਾਅ ਅਤੇ ਰੀਅਲ ਮੈਡ੍ਰਿਡ ਤੋਂ 3-2 ਦੀ ਵਿਵਾਦਪੂਰਨ ਹਾਰ ਹੋਈ ਹੈ, ਪਰ ਟੀਮ ਅਜੇ ਵੀ ਸੀਜ਼ਨ ਦੀ ਪਹਿਲੀ ਜਿੱਤ ਦੀ ਤਲਾਸ਼ ਕਰ ਰਹੀ ਹੈ।
