cliqindia
  • English
  • Hindi
  • Punjabi
  • Marathi
  • German
  • Gujarati
  • Urdu
  • Telugu
  • Bengali
  • Kannada
  • Odia
  • Assamese
  • Nepali
  • Spanish
  • French
  • Japanese
  • Arabic
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
Notification
cliqindia
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Noida
  • Breaking
  • National
  • International
  • Entertainment
  • Crime
  • Business
  • Sports
CliQ INDIA Sites > CliQ INDIA Punjabi > National > ਪ੍ਰਧਾਨ ਮੰਤਰੀ ਮੋਦੀ ਅੱਜ ਗੁਰੂਗ੍ਰਾਮ ‘ਚ ਦਵਾਰਕਾ ਐਕਸਪ੍ਰੈਸ-ਵੇਅ ਦਾ ਹਰਿਆਣਾ ਸੈਕਸ਼ਨ ਰਾਸ਼ਟਰ ਨੂੰ ਕਰਨਗੇ ਸਮਰਪਿਤ
National

ਪ੍ਰਧਾਨ ਮੰਤਰੀ ਮੋਦੀ ਅੱਜ ਗੁਰੂਗ੍ਰਾਮ ‘ਚ ਦਵਾਰਕਾ ਐਕਸਪ੍ਰੈਸ-ਵੇਅ ਦਾ ਹਰਿਆਣਾ ਸੈਕਸ਼ਨ ਰਾਸ਼ਟਰ ਨੂੰ ਕਰਨਗੇ ਸਮਰਪਿਤ

CliQ INDIA
Last updated: March 11, 2024 3:26 pm
CliQ INDIA
Share
3 Min Read
SHARE

ਨਵੀਂ ਦਿੱਲੀ, 11 ਮਾਰਚ  । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸੋਮਵਾਰ) ਦੁਪਹਿਰ ਨੂੰ ਦੇਸ਼ ਦੀ ਮਿਲੇਨੀਅਮ ਸਿਟੀ ਗੁਰੂਗ੍ਰਾਮ (ਹਰਿਆਣਾ) ਵਿੱਚ ਹੋਣਗੇ। ਉਹ ਦੁਪਹਿਰ 12 ਵਜੇ ਦੇਸ਼ ਵਿੱਚ ਵਿਸਤਾਰ ਕੀਤੇ ਜਾ ਰਹੇ 1 ਲੱਖ ਕਰੋੜ ਰੁਪਏ ਦੇ 112 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਰਾਸ਼ਟਰੀ ਰਾਜਮਾਰਗ-48 ’ਤੇ ਦਿੱਲੀ-ਗੁਰੂਗ੍ਰਾਮ ਵਿਚਕਾਰ ਤਿਆਰ ਕੀਤੇ ਗਏ ਦਵਾਰਕਾ-ਐਕਸਪ੍ਰੈਸ-ਵੇਅ ਦੇ ਹਰਿਆਣਾ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਜਾਣਕਾਰੀ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੀ ਰਿਲੀਜ਼ ਅਤੇ ਭਾਰਤੀ ਜਨਤਾ ਪਾਰਟੀ ਦੇ ਐਕਸ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ।

ਪ੍ਰੈਸ ਸੂਚਨਾ ਬਿਊਰੋ ਅਨੁਸਾਰ ਅੱਠ ਮਾਰਗੀ ਦਵਾਰਕਾ ਐਕਸਪ੍ਰੈਸ-ਵੇਅ ਦੇ 19 ਕਿਲੋਮੀਟਰ ਲੰਬੇ ਹਰਿਆਣਾ ਸੈਕਸ਼ਨ ਦੇ ਨਿਰਮਾਣ ’ਤੇ 4,100 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਪ੍ਰੋਜੈਕਟ ਵਿੱਚ 10.2 ਕਿਲੋਮੀਟਰ ਲੰਬੇ ਦਿੱਲੀ-ਹਰਿਆਣਾ ਸਰਹੱਦ ਤੋਂ ਬਸਈ ਰੇਲ ਓਵਰਬ੍ਰਿਜ (ਆਰਓਬੀ) ਅਤੇ 8.7 ਕਿਲੋਮੀਟਰ ਲੰਬੇ ਇਸੇ ਆਓਬੀ ਤੋਂ ਖੇੜਕੀ ਦੌਲਾ ਤੱਕ ਦੇ ਦੋ ਪੈਕੇਜ ਸ਼ਾਮਲ ਹਨ। ਇਹ ਦਿੱਲੀ ਅਤੇ ਗੁਰੂਗ੍ਰਾਮ ਬਾਈਪਾਸ ’ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਸਿੱਧਾ ਸੰਪਰਕ ਪ੍ਰਦਾਨ ਕਰੇਗਾ।

ਅੱਜ ਉਦਘਾਟਨ ਕੀਤੇ ਜਾਣ ਵਾਲੇ ਹੋਰ ਵੱਡੇ ਪ੍ਰੋਜੈਕਟਾਂ ’ਚ 9.6 ਕਿਲੋਮੀਟਰ ਲੰਬੀ ਛੇ-ਮਾਰਗੀ ਅਰਬਨ ਐਕਸਟੈਂਸ਼ਨ ਰੋਡ-2 ਪੈਕੇਜ 3 ਨਾਂਗਲੋਈ-ਨਜਫ਼ਗੜ੍ਹ ਰੋਡ ਤੋਂ ਦਿੱਲੀ ’ਚ ਸੈਕਟਰ 24 ਦਵਾਰਕਾ ਸੈਕਸ਼ਨ ਤੱਕ ਸ਼ਾਮਲ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ 4,600 ਕਰੋੜ ਰੁਪਏ ਦੀ ਲਾਗਤ ਨਾਲ ਲਖਨਊ ਰਿੰਗ ਰੋਡ ਦੇ ਤਿੰਨ ਪੈਕੇਜਾਂ ਦਾ ਵਿਕਾਸ, ਆਂਧਰਾ ਪ੍ਰਦੇਸ਼ ਰਾਜ ’ਚ 2,950 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-16 ਦੇ ਆਨੰਦਪੁਰਮ-ਪੇਂਡੁਰਥੀ-ਅਨਾਕਾਪੱਲੀ ਸੈਕਸ਼ਨ ਦਾ ਵਿਕਾਸ, ਹਿਮਾਚਲ ਪ੍ਰਦੇਸ਼ ਵਿੱਚ 3,400 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ-21 ਦੇ ਕੀਰਤਪੁਰ ਤੋਂ ਨੇਰਚੌਕ ਸੈਕਸ਼ਨ (ਦੂਜਾ ਪੈਕੇਜ), ਕਰਨਾਟਕ ’ਚ 2,750 ਕਰੋੜ ਰੁਪਏ ਦੇ ਡੋਬਾਸਪੇਟ-ਹੇਸਕੋਟੇ ਸੈਕਸ਼ਨ (ਦੋ ਪੈਕੇਜ) ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 20,500 ਕਰੋੜ ਰੁਪਏ ਦੇ 42 ਹੋਰ ਪ੍ਰੋਜੈਕਟ ਸ਼ਾਮਲ ਹਨ।

ਪੀਆਈਬੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਵਿੱਚ 14,000 ਕਰੋੜ ਰੁਪਏ ਦਾ ਬੈਂਗਲੁਰੂ-ਕੁਡੱਪਾ-ਵਿਜੇਵਾੜਾ ਐਕਸਪ੍ਰੈਸ-ਵੇਅ (14ਵਾਂ ਪੈਕੇਜ), ਕਰਨਾਟਕ ’ਚ 8,000 ਕਰੋੜ ਰੁਪਏ ਦਾ ਰਾਸ਼ਟਰੀ ਰਾਜਮਾਰਗ-748ਏ ਬੇਲਗਾਮ-ਹੰਗੁੰਡ-ਰਾਇਚੁਰ ਸੈਕਸ਼ਨ (6ਵਾਂ ਪੈਕੇਜ) , ਹਰਿਆਣਾ ਵਿੱਚ 4,900 ਕਰੋੜ ਰੁਪਏ ਸ਼ਾਮਲੀ-ਅੰਬਾਲਾ ਨੈਸ਼ਨਲ ਹਾਈਵੇਅ (ਪੈਕੇਜ ਤਿੰਨ), ਪੰਜਾਬ ਵਿੱਚ 3,800 ਕਰੋੜ ਰੁਪਏ ਦਾ ਅੰਮ੍ਰਿਤਸਰ-ਬਠਿੰਡਾ ਕਾਰੀਡੋਰ (ਦੂਜਾ ਪੈਕੇਜ) ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 32,700 ਕਰੋੜ ਰੁਪਏ ਦੇ 39 ਹੋਰ ਪ੍ਰਾਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਨੈਸ਼ਨਲ ਹਾਈਵੇਅ ਨੈੱਟਵਰਕ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਹ ਦੇਸ਼ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਪਾਰ ਅਤੇ ਵਣਜ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਨਗੇ।

 

Sign Up For Daily Newsletter

Be keep up! Get the latest breaking news delivered straight to your inbox.
[mc4wp_form]
By signing up, you agree to our Terms of Use and acknowledge the data practices in our Privacy Policy. You may unsubscribe at any time.
Share This Article
Facebook Whatsapp Whatsapp Telegram Copy Link Print
Share
What do you think?
Love0
Sad0
Happy0
Angry0
Wink0
Previous Article ਪ੍ਰਧਾਨ ਮੰਤਰੀ ਮੋਦੀ ਅੱਜ ‘ਸਸ਼ਕਤ ਨਾਰੀ-ਵਿਕਸਿਤ ਭਾਰਤ’ ਪ੍ਰੋਗਰਾਮ ‘ਚ ਲੈਣਗੇ ਹਿੱਸਾ
Next Article ਹੁਸ਼ਿਆਰਪੁਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਮਿਲੇਗੀ ਰਾਹਤ : ਬ੍ਰਮ ਸ਼ੰਕਰ ਜਿੰਪਾ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
InstagramFollow
YoutubeSubscribe
- Advertisement -
Ad imageAd image

Recent Posts

  • ਬਿਹਾਰ ਏਆਈ ਸੰਮੇਲਨ 2026 ਪਟਨਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਹੁਨਰ ਅਤੇ ਆਰਥਿਕ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ
  • ਰਾਜਨਾਥ ਸਿੰਘ ਮੇਕ ਇਨ ਇੰਡੀਆ ਦੇ ਤਹਿਤ ਸ਼ਿਰਦੀ ਰੱਖਿਆ ਫੈਕਟਰੀ ਦਾ ਉਦਘਾਟਨ ਕਰਨਗੇ
  • ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਰਣਨੀਤਕ ਕਵਾਡ ਅਤੇ ਦੁਵੱਲੇ ਗੱਲਬਾਤ ਲਈ ਭਾਰਤ ਪਹੁੰਚੇ
  • ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲਾ 2026: ਦੇਸ਼ ਭਰ ਵਿੱਚ 51,000 ਨਿਯੁਕਤੀ ਪੱਤਰ ਵੰਡੇ ਜਾਣਗੇ
  • ਗੌਤਮ ਬੁੱਧ ਨਗਰ ਨੇ ਟੀਬੀ ਮੁਕਤ ਪੰਚਾਇਤ ਮੁਹਿੰਮ ਤਹਿਤ 17 ਪਿੰਡਾਂ ਨੂੰ ਸਨਮਾਨਿਤ ਕੀਤਾ

Recent Comments

No comments to show.

//

We are rapidly growing digital news startup that is dedicated to providing reliable, unbiased, and real-time news to our audience.

We are rapidly growing digital news startup that is dedicated to providing reliable, unbiased, and real-time news to our audience.

Sign Up for Our Newsletter

Sign Up for Our Newsletter

Subscribe to our newsletter to get our newest articles instantly!

cliqindia

Follow US

Follow US

© 2026 cliQ India. All Rights Reserved.

CliQ INDIA Punjabi
  • English – अंग्रेज़ी
  • Hindi – हिंदी
  • Punjabi – ਪੰਜਾਬੀ
  • Marathi – मराठी
  • German – Deutsch
  • Gujarati – ગુજરાતી
  • Urdu – اردو
  • Telugu – తెలుగు
  • Bengali – বাংলা
  • Kannada – ಕನ್ನಡ
  • Odia – ଓଡିଆ
  • Assamese – অসমীয়া
  • Nepali – नेपाली
  • Spanish – Española
  • French – Français
  • Japanese – フランス語
  • Arabic – فرنسي
Welcome Back!

Sign in to your account

Username or Email Address
Password

Lost your password?