ਨਵੀਂ ਦਿੱਲੀ, 08 ਮਾਰਚ । ਪੂਰੇ ਦੇਸ਼ ਵਿੱਚ ਅੱਜ (ਸ਼ੁੱਕਰਵਾਰ) ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਨਾਰਸ, ਪ੍ਰਯਾਗਰਾਜ, ਅਯੋਧਿਆਧਾਮ, ਚਿਤਰਕੂਟ, ਉਜੈਨ, ਹਰਿਦੁਆਰ, ਰਿਸ਼ੀਕੇਸ਼, ਨਾਸਿਕ, ਮੰਡੀ ਸਮੇਤ ਸਾਰੇ ਮੰਦਰਾਂ ਅਤੇ ਸ਼ਿਵ ਮੰਦਰਾਂ ਵਿੱਚ ਆਸਥਾ ਦਾ ਜਨ ਸੈਲਾਬ ਪਹੁੰਚਿਆ ਹੋਇਆ ਹੈ। ਗੰਗਾ ਅਤੇ ਹੋਰ ਨਦੀਆਂ ਦੇ ਪਵਿੱਤਰ ਘਾਟਾਂ ’ਤੇ, ਪੁਰਸ਼, ਔਰਤਾਂ, ਬੁੱਢੇ ਅਤੇ ਬੱਚੇ ਪਵਿੱਤਰ ਇਸ਼ਨਾਨ ਕਰਕੇ ਭਗਵਾਨ ਭੋਲੇਨਾਥ ਦੀ ਪੂਜਾ ਕਰ ਰਹੇ ਹਨ।
ਪੂਰੀ ਕਾਸ਼ੀ ਬਾਬਾ ਵਿਸ਼ਵਨਾਥ ਦੇ ਰੰਗ ’ਚ ਰੰਗੀ ਹੋਈ ਹੈ। ਪੂਰੇ ਬਨਾਰਸ ਚ’ ਹਰ ਪਾਸੇ ਤਿਉਹਾਰ ਦੀ ਖ਼ੁਸ਼ੀ ਫੈਲੀ ਹੋਈ ਹੈ। ਇਸ਼ਨਾਨ-ਧਿਆਨ ਪੂਜਾ-ਪਾਠ ਤੋਂ ਲੈ ਕੇ ਭੋਗ-ਆਰਤੀ ਭੰਗ ਦੀ ਤਰੰਗ ਅਤੇ ਵੱਖ-ਵੱਖ ਧਾਰਮਿਕ-ਸੱਭਿਆਚਾਰਕ ਰਸਮਾਂ ਦੀ ਲਹਿਰ ਸ਼ੁਰੂ ਹੋ ਗਈ ਹੈ। ਮੈਦਾਗਿਨ ਤੋਂ ਬਾਬਾ ਵਿਸ਼ਵਨਾਥ ਦੀ ਇੱਕ ਵਿਸ਼ਾਲ, ਬ੍ਰਹਮ ਅਤੇ ਵਿਲੱਖਣ ਬਰਾਤ ਨਿਕਲਣੀ ਹੈ। ਇਸ ਵਿੱਚ ਦੇਵੀ-ਦੇਵਤੇ, ਸਾਧੂ-ਸੰਤਾਂ, ਯਕਸ਼, ਗੰਧਰਵ, ਕਿੰਨਰ, ਭੂਤ-ਪ੍ਰੇਤ ਅਤੇ ਪਿਸ਼ਾਚ, ਸੱਪ, ਬਿੱਛੂ ਆਦਿ ਸ਼ਾਮਲ ਹੋਣਗੇ। ਡੇਢਸੀ ਪੁਲ ‘ਤੇ ਬਰਾਤ ਦਾ ਰਵਾਇਤੀ ਢੰਗ ਨਾਲ ਭੰਗ ਤੇ ਠੰਡਾਈ ਨਾਲ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਮੱਧ ਪ੍ਰਦੇਸ਼ ਦੇ ਸੱਭਿਆਚਾਰ ਵਿਭਾਗ ਨੇ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਭੋਜਪੁਰ ਸਮੇਤ 10 ਥਾਵਾਂ ‘ਤੇ ‘ਮਹਾਦੇਵ’ ਮਹਾਉਤਸਵ ਮਨਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਇਨ੍ਹਾਂ ਥਾਵਾਂ ਵਿੱਚ ਮੰਦਸੌਰ, ਟੀਕਮਗੜ੍ਹ, ਮਹੂ, ਗ੍ਰਾਮ ਬਿਲਹਾ (ਪੰਨਾ), ਓਮਕਾਰੇਸ਼ਵਰ, ਬਾਸੋਦਾ (ਵਿਦਿਸ਼ਾ), ਮੋਰੇਨਾ, ਮਊਗੰਜ ਅਤੇ ਦਮੋਹ ਸ਼ਾਮਲ ਹਨ।
