ਮੁੰਬਈ, । ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਮੁਸੀਬਤ ਵਿੱਚ ਹਨ। ਸਾਊਥ ਦੇ ਸੁਪਰਸਟਾਰ ਰਾਮ ਚਰਨ ਨੂੰ ‘ਇਡਲੀ’ ਕਹਿਣ ‘ਤੇ ਫੈਨਜ਼ ਸ਼ਾਹਰੁਖ ਤੋਂ ਨਾਰਾਜ਼ ਹਨ। ਅੰਬਾਨੀ ਦੀ ਪਾਰਟੀ ‘ਚ ਸਟੇਜ ‘ਤੇ ਸ਼ਾਹਰੁਖ, ਸਲਮਾਨ ਅਤੇ ਆਮਿਰ ਖਾਨ ਨੇ ਰਾਮ ਚਰਨ ਦੀ ਫਿਲਮ ਆਰਆਰਆਰ ਦੇ ਗੀਤ ‘ਨਟੂ ਨਾਟੂ’ ‘ਤੇ ਡਾਂਸ ਕੀਤਾ। ਪਾਰਟੀ ‘ਚ ਮੌਜੂਦ ਐਕਟਰ ਰਾਮ ਚਰਨ ਨੂੰ ਸਟੇਜ ‘ਤੇ ਬੁਲਾਉਣ ਲਈ ਤਿੰਨਾਂ ਨੇ ਆਵਾਜ਼ ਦਿੱਤੀ, ਪਰ ਇਸ ਦੌਰਾਨ ਸ਼ਾਹਰੁਖ ਨੇ ਮਜ਼ਾਕ ‘ਚ ਰਾਮ ਚਰਨ ਨੂੰ ‘ਇਡਲੀ ਵਡਾ’ ਕਿਹਾ। ਇਸ ‘ਤੇ ਰਾਮ ਚਰਨ ਨੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਮੇਕਅੱਪ ਆਰਟਿਸਟ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਗੁੱਸੇ ‘ਚ ਆ ਗਏ। ਇਸ ਕਾਰਨ ਹੁਣ ਯੂਜ਼ਰਸ ਅਤੇ ਰਾਮ ਚਰਨ ਦੇ ਪ੍ਰਸ਼ੰਸਕ ਸ਼ਾਹਰੁਖ ਤੋਂ ਨਾਰਾਜ਼ ਹਨ।
ਸਾਊਥ ਸੁਪਰਸਟਾਰ ਨੂੰ ‘ਇਡਲੀ ਵਡਾ’ ਕਹਿਣਾ ਕਿੰਨਾ ਕੁ ਉਚਿਤ ਹੈ? ਇਹ ਸਵਾਲ ਨੇਟੀਜਨਾਂ ਨੇ ਉਠਾਇਆ ਹੈ। ਹਾਲਾਂਕਿ ਸ਼ਾਹਰੁਖ ਨੇ ਅੰਬਾਨੀ ਦੀ ਪਾਰਟੀ ‘ਚ ਮਜ਼ੇਦਾਰ ਮੂਡ ‘ਚ ਅਜਿਹਾ ਕੀਤਾ ਪਰ ਪ੍ਰਸ਼ੰਸਕਾਂ ਨੂੰ ਲੱਗਾ ਕਿ ਇਹ ਸਾਊਥ ਸੁਪਰਸਟਾਰ ਦਾ ਅਪਮਾਨ ਹੈ। ਇੰਨਾ ਹੀ ਨਹੀਂ ਸ਼ਾਹਰੁਖ ਦੀ ਗੱਲ ਸੁਣ ਕੇ ਰਾਮ ਚਰਨ ਦੀ ਮੇਕਅੱਪ ਆਰਟਿਸਟ ਜ਼ੇਬਾ ਹਸਨ ਉੱਥੋਂ ਚਲੇ ਗਈ। ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਇਡਲੀ ਵਡਾ ਰਾਮ ਚਰਨ ਤੁਸੀਂ ਕਿੱਥੇ ਹੋ?’ ਇਹ ਸੁਣ ਕੇ ਮੈਂ ਉਥੋਂ ਚਲੀ ਗਈ। ਇਹ ਰਾਮ ਚਰਨ ਵਰਗੇ ਸੁਪਰਸਟਾਰ ਦਾ ਅਪਮਾਨ ਹੈ।
