ਲੁਧਿਆਣਾ, 28 ਫਰਵਰੀ । ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਿਵਿਆਂਗਜਨਾਂ ਲਈ ਬੀਤੇ ਦਿਨੀਂ ਲੱਗੇ ਅਸੈਸਮੈਂਟ ਕੈਂਪਾਂ ਤੋਂ ਬਾਅਦ 4 ਅਤੇ 5 ਮਾਰਚ ਨੂੰ ਬਣਾਉਟੀ ਅੰਗ ਸਪੁਰਦ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 04 ਮਾਰਚ ਨੂੰ ਬਾਬਾ ਵਿਸ਼ਕਰਮਾ ਰਾਮਗੜ੍ਹੀਆ ਭਵਨ, ਜੀ.ਟੀ. ਰੋਡ, ਖੰਨਾ ਜਦਕਿ 5 ਮਾਰਚ ਨੂੰ ਸਥਾਨਕ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ ਵਿਖੇ ਲਾਭਪਾਤਰੀਆਂ ਨੂੰ ਬਣਾਉਟੀ ਉਪਕਰਨ ਮੁਹੱਈਆ ਕਰਵਾਏ ਜਾਣਗੇ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਡਾ. ਬਲਜੀਤ ਕੌਰ ਵੱਲੋ ਜਾਰੀ ਹੋਈਆ ਹਦਾਇਤਾ ਅਨੁਸਾਰ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗ ਲਗਾਉਣ ਲਈ 20 ਫਰਵਰੀ ਨੂੰ ਸਿਵਲ ਹਸਪਤਾਲ ਖੰਨਾ, 21 ਫਰਵਰੀ ਨੂੰ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਅਤੇ 22 ਫਰਵਰੀ ਸ਼੍ਰੀ ਗੁਰੂ ਅਮਰਦਾਸ ਜੀ ਅਪਾਹਜ ਆਸ਼ਰਮ ਅਤੇ ਬਿਰਧ ਘਰ, ਪਿੰਡ ਸਰਾਭਾ ਵਿਖੇ ਅਸੈਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਕੈਂਪ ਦੌਰਾਨ ਜਿਹੜੇ ਦਿਵਿਆਗਜਨਾਂ ਦੀ ਅਸੈਸਮੈਂਟ ਕੀਤੀ ਗਈ ਸੀ, ਉਹਨਾ ਦਿਵਿਆਗਜਨਾ ਨੂੰ ਅਸੈਸਮੈਂਟ ਅਨੁਸਾਰ ਬਣਾਉਟੀ ਅੰਗਾਂ ਅਤੇ ਉਪਕਰਨਾ ਦੀ ਵੰਡ ਅਲਿਮਕੋ ਵੱਲੋਂ ਕੀਤੀ ਜਾਣੀ ਹੈ। ਬਣਾਉਟੀ ਅੰਗਾਂ ਦੀ ਵੰਡ ਦਿਵਿਆਂਗਜਨਾਂ ਨੂੰ ਕੈਂਪਾਂ ਦੌਰਾਨ ਜਾਰੀ ਸਲਿੱਪ ਦੇ ਆਧਾਰ ‘ਤੇ ਕੀਤੀ ਜਾਵੇਗੀ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵੱਲੋ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਅਸੈਸਮੈਂਟ ਸਲਿੱਪਾਂ, ਅਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਨਾਲ ਲਾਜ਼ਮੀ ਤੌਰ ‘ਤੇ ਲਿਆਉਣ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਵੱਖਰੇ ਤੌਰ ‘ਤੇ ਫੋਨ ਰਾਹੀ ਵੀ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਵਿਆਗਜਨਾਂ ਦੀ ਭਲਾਈ ਲਈ ਭਵਿੱਖ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਸੀ. ਐੱਸ. ਆਰ. ਪਹਿਲਕਦਮੀ ਤਹਿਤ ਕੈਂਪ ਲਗਾਏ ਜਾਣਗੇ।
