ਰੀਓ ਡੀ ਜਨੇਰੀਓ, 22 ਫਰਵਰੀ । ਦੋ ਵਾਰ ਦੇ ਗ੍ਰੈਂਡ ਸਲੈਮ ਜੇਤੂ ਕਾਰਲੋਸ ਅਲਕਰਾਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰੀਓ ਓਪਨ ਵਿੱਚ ਗਿੱਟੇ ਵਿੱਚ ਮੋਚ ਆਉਣ ਤੋਂ ਬਾਅਦ ਇੰਡੀਅਨ ਵੇਲਜ਼ ਵਿੱਚ ਅਗਲੇ ਮਹੀਨੇ ਹੋਣ ਵਾਲੇ ਬੀਐੱਨਪੀ ਪਰਿਬਾਸ ਓਪਨ ਲਈ ਫਿੱਟ ਹੋਣ ਦੀ ਉਮੀਦ ਹੈ।
20 ਸਾਲਾ ਖਿਡਾਰੀ ਨੂੰ ਮੰਗਲਵਾਰ ਰਾਤ ਜੌਕੀ ਕਲੱਬ ਬ੍ਰਾਸੀਲੀਰੋ ਵਿੱਚ ਥਿਆਗੋ ਮੋਂਟੇਰੀਓ ਦੇ ਖਿਲਾਫ ਆਪਣੇ ਸ਼ੁਰੂਆਤੀ ਮੈਚ ਵਿੱਚ ਸਿਰਫ ਦੋ ਸੈੱਟਾਂ ਤੋਂ ਬਾਅਦ ਹੀ ਸੱਟ ਲੱਗਣ ਤੋਂ ਬਾਅਦ ਰਿਟਾਇਰ ਹੋਣ ਲਈ ਮਜ਼ਬੂਰ ਹੋਣਾ ਪਿਆ।
ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੇ ਸੋਸ਼ਲ ਮੀਡੀਆ ‘ਤੇ ਕਿਹਾ, ਮੰਗਲਵਾਰ ਦੀ ਸੱਟ ਤੋਂ ਬਾਅਦ ਮੇਰੇ ਗਿੱਟੇ ਦੀ ਐੱਮ.ਆਰ.ਆਈ. ਹੋਈ। ਗ੍ਰੇਡ 2 ਦੀ ਮੋਚ ਹੈ… ਜੋ ਮੈਨੂੰ ਕੁਝ ਦਿਨਾਂ ਲਈ ਬਾਹਰ ਰੱਖੇਗੀ। ਲਾਸ ਵੇਗਾਸ ਅਤੇ ਇੰਡੀਅਨ ਵੇਲਜ਼ ‘ਚ ਮਿਲਾਂਗੇ।!
ਦੱਸ ਦੇਈਏ ਕਿ ਬੀਐੱਨਪੀ ਪਰਿਬਾਸ ਓਪਨ, ਇੱਕ ਏਟਂਪੀ ਮਾਸਟਰਸ 1000 ਈਵੈਂਟ, ਕੈਲੀਫੋਰਨੀਆ ਦੇ ਇੰਡੀਅਨ ਵੇਲਜ਼ ਟੈਨਿਸ ਗਾਰਡਨ ਦੇ ਹਾਰਡ ਕੋਰਟਸ ‘ਤੇ 6 ਤੋਂ 17 ਮਾਰਚ ਤੱਕ ਖੇਡਿਆ ਜਾਵੇਗਾ। ਅਲਕਰਾਜ਼ 3 ਮਾਰਚ ਨੇ ਲਾਸ ਵੇਗਾਸ ’ਚ ਇੱਕ ਪ੍ਰਦਰਸ਼ਨੀ ਮੈਚ ’ਚ ਸਾਥੀ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਵਿਰੁੱਧ ਖੇਡਣਾ ਹੈ।
