ਕਾਠਮਾਂਡੂ, 18 ਫਰਵਰੀ । ਮਧੇਸ਼ ਪ੍ਰਦੇਸ਼ ਦੇ ਮਹੋਤਾਰੀ ਜ਼ਿਲ੍ਹੇ ਦੇ ਪਿੰਡ ’ਚ ਸ਼ਨੀਵਾਰ ਨੂੰ ਔਰਤਾਂ ਦੀ ਕਲਸ਼ ਯਾਤਰਾ ਦੌਰਾਨ ਮਸਜਿਦ ਦੇ ਅੰਦਰੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਵੀ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਦੁਪਹਿਰ ਮਹੋਤਾਰੀ ਜ਼ਿਲ੍ਹੇ ਦੇ ਸਮਸੀ ਪਿੰਡ ‘ਚ ਔਰਤਾਂ ਦੀ ਕਲਸ਼ ਯਾਤਰਾ ‘ਤੇ ਅਚਾਨਕ ਪਥਰਾਅ ਹੋ ਗਿਆ, ਜਿਸ ਤੋਂ ਬਾਅਦ ਤਣਾਅ ਵਾਲਾ ਮਾਹੌਲ ਬਣ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਕਲਸ਼ ਯਾਤਰਾ ਮਸਜਿਦ ਦੇ ਸਾਹਮਣੇ ਤੋਂ ਲੰਘ ਰਹੀ ਸੀ ਤਾਂ ਅਚਾਨਕ ਮਸਜਿਦ ਦੇ ਅੰਦਰੋਂ ਪਥਰਾਅ ਸ਼ੁਰੂ ਹੋ ਗਿਆ। ਪਥਰਾਅ ਤੋਂ ਬਾਅਦ ਵਿਗੜਦੇ ਮਾਹੌਲ ਨੂੰ ਕਾਬੂ ਕਰਨ ਲਈ ਪੁਲਿਸ ਨੇ ਹਵਾ ਵਿੱਚ 3 ਰਾਉਂਡ ਫਾਇਰ ਕੀਤੇ ਸਨ। ਇਸ ਝੜਪ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਮਹੋਤਾਰੀ ਦੇ ਡੀਐੱਸਪੀ ਚੰਦੇਸ਼ਵਰ ਯਾਦਵ ਨੇ ਕਿਹਾ ਕਿ ਸਖ਼ਤ ਸੁਰੱਖਿਆ ਦੇ ਬਾਵਜੂਦ ਪੱਥਰਬਾਜ਼ੀ ਹੋਣਾ ਦੁਖਦ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਤਿੰਨ ਰਾਉਂਡ ਹਵਾਈ ਫਾਇਰ ਕਰਨੇ ਪਏ। ਉਨ੍ਹਾਂ ਦੱਸਿਆ ਕਿ ਪਥਰਾਅ ਕਰਨ ਵਾਲੀਆਂ ਤਿੰਨ ਔਰਤਾਂ ਨੂੰ ਮਸਜਿਦ ਦੇ ਅਹਾਤੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਮਸੀ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਸੁਰੱਖਿਆ ਬਲ ਤਾਇਨਾਤ ਕੀਤੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾ ਲਿਆ ਹੈ। ਮੁਸਲਿਮ ਪੱਖ ਦਾ ਦੋਸ਼ ਹੈ ਕਿ ਪਹਿਲਾਂ ਕਲਸ਼ ਯਾਤਰਾ ‘ਚ ਸ਼ਾਮਲ ਲੋਕਾਂ ਨੇ ਮਸਜਿਦ ਦੇ ਅੰਦਰ ਪਥਰਾਅ ਕੀਤਾ ਸੀ ਪਰ ਹਿੰਦੂ ਪੱਖ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਿੰਦੂ ਪੱਖ ਦਾ ਕਹਿਣਾ ਹੈ ਕਿ ਕਲਸ਼ ਯਾਤਰਾ ਸ਼ਾਂਤਮਈ ਮਾਹੌਲ ‘ਚ ਹੋ ਰਹੀ ਸੀ ਪਰ ਮਸਜਿਦ ਇਲਾਕੇ ‘ਚੋਂ ਲੰਘਦਿਆਂ ਹੀ ਕਲਸ਼ ਯਾਤਰਾ ‘ਚ ਸ਼ਾਮਲ ਔਰਤਾਂ ‘ਤੇ ਪਥਰਾਅ ਸ਼ੁਰੂ ਹੋ ਗਿਆ। ਫਿਲਹਾਲ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾ
