ਕੁੱਲੂ, 15 ਫਰਵਰੀ: ਥਾਣਾ ਭੁੰਤਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚਰਸ ਸਮੇਤ ਕਾਬੂ ਕੀਤਾ ਹੈ। ਭੁੰਤਰ-ਮਣੀਕਰਨ ਰੋਡ ‘ਤੇ ਬੁੱਧਵਾਰ ਰਾਤ ਨੂੰ ਚਰਸ ਤਸਕਰੀ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਛੜੋੜਨਾਲਾ ਸਥਿਤ ਨਾਕੇ ‘ਤੇ ਮੌਜੂਦ ਸੀ। ਉਸੇ ਸਮੇਂ ਇੱਕ ਵਿਅਕਤੀ ਆਇਆ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਲੁਕਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਉਸ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ 650 ਗ੍ਰਾਮ ਚਰਸ ਬਰਾਮਦ ਹੋਈ।
ਐੱਸ. ਪੀ. ਡਾ. ਕਾਰਤੀਕੇਅਨ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕੇਹਰ ਸਿੰਘ (30) ਪੁੱਤਰ ਹਾਥੀ ਰਾਮ ਵਾਸੀ ਬਡੋਦੀ ਡਾਕਖਾਨਾ ਧਾਰਾ ਤਹਿਸੀਲ ਭੁੰਤਰ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
