ਮੁੰਬਈ, 14 ਫਰਵਰੀ : ਪ੍ਰਸ਼ੰਸਕ ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫਿਲਮ ‘ਰਾਮਾਇਣ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ‘ਚ ਰਣਬੀਰ ਕਪੂਰ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਨਿਭਾਉਣਗੇ, ਜਦਕਿ ਸਾਊਥ ਦੀ ਅਦਾਕਾਰਾ ਸਾਈ ਪੱਲਵੀ ਮਾਂ ਸੀਤਾ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫਿਲਮ ਨੂੰ ਲੈ ਕੇ ਆਏ ਦਿਨ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਰਾਮਾਨੰਦ ਸਾਗਰ ਦੇ ਸੀਰੀਅਲ ‘ਰਾਮਾਇਣ’ ਨਾਲ ਹਰ ਘਰ ‘ਚ ਮਸ਼ਹੂਰ ਹੋਏ ਅਰੁਣ ਗੋਵਿਲ ਨੇ ਵੀ ਇਸ ਫਿਲਮ ‘ਚ ਐਂਟਰੀ ਕੀਤੀ ਹੈ।
ਹਾਲ ਹੀ ‘ਚ ਖਬਰ ਆਈ ਸੀ ਕਿ ਅਮਿਤਾਭ ਬੱਚਨ ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਣਗੇ ਪਰ ਹੁਣ ਅਰੁਣ ਗੋਵਿਲ ਨੇ ਨਿਤੀਸ਼ ਤਿਵਾਰੀ ਦੀ ‘ਰਾਮਾਇਣ’ ‘ਚ ਐਂਟਰੀ ਕਰ ਲਈ ਹੈ। ਰਿਪੋਰਟ ਮੁਤਾਬਕ ਅਰੁਣ ਗੋਵਿਲ ‘ਰਾਮਾਇਣ’ ‘ਚ ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਲਈ ਚਰਚਾ ਹੈ ਕਿ ਰਾਮ ਦੇ ਰੂਪ ‘ਚ ਹਰ ਘਰ ਪਹੁੰਚ ਚੁੱਕੇ ਅਰੁਣ ਗੋਵਿਲ ਹੁਣ ਦਸ਼ਰਥ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਰਣਬੀਰ ਕਪੂਰ ਅਤੇ ਸਾਈ ਪੱਲਵੀ ਦੇ ਨਾਲ ਰਕੁਲ ਪ੍ਰੀਤ ਸਿੰਘ ਮਸ਼ਹੂਰ ਅਤੇ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਰਾਮਾਇਣ’ ਵਿੱਚ ਕੰਮ ਕਰੇਗੀ। ਖਬਰਾਂ ਮੁਤਾਬਕ ਰਕੁਲ ਇਸ ਫਿਲਮ ‘ਚ ਸ਼ੁਰਪਣਖਾ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਲਾਰਾ ਦੱਤਾ ਕੈਕੇਈ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਚਰਚਾ ਹੈ ਕਿ ਇਸ ਫਿਲਮ ‘ਚ ਸਨੀ ਦਿਓਲ ਹਨੂੰਮਾਨ ਦਾ ਕਿਰਦਾਰ ਨਿਭਾਉਣਗੇ। ਦੱਖਣ ਦੇ ਅਭਿਨੇਤਾ ਯਸ਼ ‘ਰਾਮਾਇਣ’ ‘ਚ ਰਾਵਣ ਦੀ ਭੂਮਿਕਾ ‘ਚ ਨਜ਼ਰ ਆਉਣਗੇ।
ਰਣਬੀਰ ਕਪੂਰ ਫਿਲਮ ‘ਰਾਮਾਇਣ’ ‘ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਲਈ ਕਾਫੀ ਮਿਹਨਤ ਕਰ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਰਣਬੀਰ ਨੇ ਇਸ ਲਈ ਨਾਨ-ਵੈਜ ਅਤੇ ਸ਼ਰਾਬ ਛੱਡ ਦਿੱਤੀ। ਚਰਚਾ ਹੈ ਕਿ ਰਾਮ ਦੇ ਰੋਲ ਲਈ ਉਨ੍ਹਾਂ ਨੂੰ ਖਾਸ ਟ੍ਰੇਨਿੰਗ ਲੈਣੀ ਪਵੇਗੀ। ਇਸ ਫਿਲਮ ਦੀ ਸ਼ੂਟਿੰਗ ਮਾਰਚ ਮਹੀਨੇ ਤੋਂ ਸ਼ੁਰੂ ਹੋਵੇਗੀ।
