ਕੁੱਲੂ, 13 ਫਰਵਰੀ : ਥਾਣਾ ਬੰਜਾਰ ਦੇ ਅਧੀਨ ਪੁਲਿਸ ਨੇ ਇੱਕ ਵਿਅਕਤੀ ਨੂੰ ਚਰਸ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਚਰਸ ਦੀ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਥ੍ਰਿਮਲਾ ਇਲਾਕੇ ‘ਚ ਗਸ਼ਤ ’ਤੇ ਸੀ। ਇਸ ਦੌਰਾਨ ਪੁਲਿਸ ਨੇ ਇਕ ਵਿਅਕਤੀ ਦੇ ਕਬਜ਼ੇ ‘ਚੋਂ 338 ਗ੍ਰਾਮ ਚਰਸ ਬਰਾਮਦ ਕੀਤੀ। ਪੁਲਿਸ ਨੇ ਚਰਸ ਦੀ ਖੇਪ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਸ. ਪੀ. ਡਾ. ਕਾਰਤੀਕੇਯਨ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸੋਮ ਦੱਤ (31) ਪੁੱਤਰ ਝਾਨ ਸਿੰਘ ਵਾਸੀ ਪਿੰਡ ਖੁੰਦਨ ਡਾਕਖਾਨਾ ਅਤੇ ਤਹਿਸੀਲ ਬੰਜਾਰ, ਜ਼ਿਲ੍ਹਾ ਕੁੱਲੂ ਦੇ ਖ਼ਿਲਾਫ਼ ਨਾਰਕੋਟਿਕ ਡਰੱਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
