ਮੁੰਬਈ, 12 ਫਰਵਰੀ: ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ਲਈ ਫਿਲਹਾਲ ਕਾਸਟਿੰਗ ਜ਼ੋਰਾਂ ‘ਤੇ ਚੱਲ ਰਹੀ ਹੈ। ਫਿਲਮ ‘ਚ ਵੱਖ-ਵੱਖ ਭੂਮਿਕਾਵਾਂ ਲਈ ਮਸ਼ਹੂਰ ਕਲਾਕਾਰਾਂ ਨੂੰ ਕਾਸਟ ਕੀਤਾ ਜਾ ਰਿਹਾ ਹੈ। ਫਿਲਮ ‘ਚ ਰਣਬੀਰ ਕਪੂਰ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਅਭਿਨੇਤਰੀ ਸਾਈ ਪੱਲਵੀ ਸੀਤਾ ਦਾ ਕਿਰਦਾਰ ਨਿਭਾਅ ਰਹੀ ਹੈ। ਹੁਣ ਮੈਗਾਸਟਾਰ ਅਮਿਤਾਭ ਬੱਚਨ ਵੀ ਫਿਲਮ ‘ਰਾਮਾਇਣ’ ‘ਚ ਐਂਟਰੀ ਕਰ ਚੁੱਕੇ ਹਨ ਅਤੇ ਉਹ ਦਸ਼ਰਥ ਦਾ ਕਿਰਦਾਰ ਨਿਭਾਉਣਗੇ।
ਇਸ ਤੋਂ ਪਹਿਲਾਂ ਵੀ ਅਮਿਤਾਭ ਨੂੰ ਫਿਲਮ ‘ਦ ਲੀਜੈਂਡ ਆਫ ਰਾਮਾ’ ਲਈ ਦਸ਼ਰਥ ਦਾ ਰੋਲ ਆਫਰ ਕੀਤਾ ਗਿਆ ਸੀ। ਫਿਲਮ ‘ਰਾਮਾਇਣ’ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਫਿਲਮ ‘ਚ ਭਗਵਾਨ ਹਨੂੰਮਾਨ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਕੇਜੀਐਫ ਸਟਾਰ ਯਸ਼ ਰਾਵਣ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਬੌਬੀ ਦਿਓਲ ਕੁੰਭਕਰਨ ਦਾ ਕਿਰਦਾਰ ਨਿਭਾਉਣਗੇ। ਲਾਰਾ ਦੱਤਾ ਕੈਕੇਈ ਦੀ ਭੂਮਿਕਾ ਨਿਭਾਏਗੀ ਅਤੇ ਵਿਜੇ ਸੇਤੂਪਤੀ ਵਿਭੀਸ਼ਨ ਦੀ ਭੂਮਿਕਾ ਨਿਭਾਉਣਗੇ। ਫਿਲਮ ‘ਰਾਮਾਇਣ’ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਕਰਨਗੇ ਅਤੇ ਫਿਲਮ ਦੇ 2025 ‘ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।
