ਇੰਫਾਲ, 23 ਜਨਵਰੀ (ਹਿ.ਸ.)। ਮਣੀਪੁਰ ਪੁਲਿਸ ਨੇ ਬਿਸ਼ਨੂਪੁਰ ਜ਼ਿਲੇ ਦੇ ਤੇਰਾ ਉਰਕ ਕ੍ਰਾਸਿੰਗ ਤੋਂ ਲਗਭਗ 1.8 ਕਿਲੋਗ੍ਰਾਮ ਵਜ਼ਨ ਵਾਲੀਆਂ 139 ਸਾਬਣ ਦਾਨੀਆਂ ਵਿੱਚ ਤਸਕਰੀ ਕੀਤੇ ਜਾ ਰਹੇ ਸ਼ੱਕੀ ਹੈਰੋਇਨ ਪਾਊਡਰ ਦੇ ਨਾਲ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਵਾਹਨਾਂ ਦੀ ਚੈਕਿੰਗ ਦੌਰਾਨ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 2.6 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਫੜੇ ਗਏ ਦੋ ਮੁਲਜ਼ਮਾਂ ਦੀ ਪਛਾਣ ਸਾਹਿਦੁਰ ਅਤੇ ਸਮੀਰ ਖਾਨ ਵਜੋਂ ਹੋਈ ਹੈ, ਦੋਵੇਂ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਕਟਾ ਵਾਰਡ ਨੰਬਰ 4 ਦੇ ਰਹਿਣ ਵਾਲੇ ਹਨ। ਜਦੋਂ ਕਿ ਦੋ ਹੋਰਾਂ ਦੀ ਪਛਾਣ ਇਮਤਿਆਸ ਖਾਨ (ਥੌਬਲ ਜ਼ਿਲ੍ਹਾ, ਹੇਯੇਲ ਲਬੂਕ ਮਯਾਈ) ਅਤੇ ਨਾਸਿਰ (ਬਿਸ਼ਨੂਪੁਰ ਜ਼ਿਲ੍ਹਾ, ਕਵਾਕਟਾ ਵਾਰਡ ਨੰ. 6) ਵਜੋਂ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
