

ਅਯੁੱਧਿਆਧਾਮ, 23 ਜਨਵਰੀ (ਹਿ.ਸ.)। ਅਯੁੱਧਿਆਧਾਮ ਵਿੱਚ ਸ੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਭਾਰੀ ਭੀੜ ਇਕੱਠੀ ਹੋਈ ਹੈ। ਦਰਸ਼ਨ ਸ਼ੁਰੂ ਹੋ ਗਏ ਹਨ। ਅੱਜ ਸ਼ਾਮ ਤੱਕ ਕੈਟਾਮਰੀਨ ਬੋਟ ‘ਵਾਟਰ ਮੈਟਰੋ’ ਦੇ ਵੀ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਭਗਵਾਨ ਸ੍ਰੀ ਰਾਮ ਦੀ ਨਗਰੀ ਵਿੱਚ ਹਰ ਪਾਸੇ ਭਗਵੇਂ ਝੰਡੇ ਲਹਿਰਾ ਰਹੇ ਹਨ। ਸਰਯੂ ਤੀਰੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ ਜਾ ਰਹੇ ਹਨ।
ਲਗਭਗ 500 ਸਾਲ ਇੰਤਜ਼ਾਰ ਤੋਂ ਬਾਅਦ ਨਵ-ਨਿਰਮਿਤ ਵਿਸ਼ਾਲ ਅਤੇ ਬ੍ਰਹਮ ਸ੍ਰੀ ਰਾਮ ਜਨਮ ਭੂਮੀ ‘ਚ ਸੋਮਵਾਰ ਦੁਪਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਪਹਿਲੀ ਸਵੇਰ (ਮੰਗਲਵਾਰ) ਨੂੰ ਸ੍ਰੀ ਰਾਮ ਜਨਮ ਭੂਮੀ ਦੇ ਆਲੇ-ਦੁਆਲੇ ਪੈਰ ਰੱਖਣ ਲਈ ਜਗ੍ਹਾ ਨਹੀਂ ਹੈ। ਇਉਂ ਲੱਗਦਾ ਹੈ ਜਿਵੇਂ ਆਸਥਾ ਅਤੇ ਵਿਸ਼ਵਾਸ ਦਾ ਸੰਗਮ ਹੋ ਰਿਹਾ ਹੈ।
ਸ੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਇੱਥੇ ਸਵੇਰੇ 3 ਵਜੇ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਵੇਰੇ ਸੱਤ ਵਜੇ ਦਰਸ਼ਨ ਸ਼ੁਰੂ ਹੋਏ ਹਨ। ਪਹਿਲੀ ਸ਼ਿਫਟ ਵਿੱਚ ਸਵੇਰੇ 11:30 ਵਜੇ ਤੱਕ ਦਰਸ਼ਨ ਹੋ ਸਕਣਗੇ। ਇਸ ਤੋਂ ਬਾਅਦ ਦੂਜੀ ਸ਼ਿਫਟ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 6:30 ਵਜੇ ਤੱਕ ਤੈਅ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਗਿਣਤੀ ਵਧਣ ਨਾਲ ਦਰਸ਼ਨਾਂ ਦੀ ਮਿਆਦ ਵਧਾਈ ਜਾ ਸਕਦੀ ਹੈ।
ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਦੀ ਪਹਿਲੀ ਵਾਟਰ ਮੈਟਰੋ ਅੱਜ ਸ਼ਾਮ ਨੂੰ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਸੋਮਵਾਰ ਸ਼ਾਮ 07:30 ਵਜੇ ਸਰਯੂ ਨਦੀ ‘ਤੇ ਅਯੁੱਧਿਆ ਦੇ ਸੰਤ ਤੁਲਸੀਦਾਸ ਘਾਟ ਤੋਂ 44 ਕਿਲੋਮੀਟਰ ਦੂਰ ਬੰਜਾਰੀਆ ਸੂਬੀ ਸਥਾਨ ‘ਤੇ ਵਾਟਰ ਮੈਟਰੋ ਮਿਲੀ ਹੈ। ਇਹ ਇਲਾਕਾ ਸਰਯੂ ਨਦੀ ਦੇ ਕਛਾਰ ਵਿੱਚ ਹੈ। ਇੱਥੇ ਜਲ ਮੈਟਰੋ ਨੂੰ ਲੈ ਕੇ ਜਾ ਰਹੀ ਇੱਕ ਹੋਰ ਕਿਸ਼ਤੀ ਤੋਂ ਆ ਰਹੀ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਦੀ 35 ਮੈਂਬਰੀ ਟੀਮ ਨੇ ਲੰਗਰ ਪਾਇਆ ਹੈ। ਟੀਮ ਦੀ ਅਗਵਾਈ ਅਥਾਰਟੀ ਦੇ ਡਾਇਰੈਕਟਰ ਐੱਲ. ਕੇ. ਰਜਕ ਕਰ ਰਹੇ ਹਨ।
ਅਥਾਰਟੀ ਦੇ ਅਧਿਕਾਰੀਆਂ ਅਨੁਸਾਰ ਉਲਟ ਧਾਰਾ ’ਚ ਬੋਟ ਦਾ ਸੰਚਾਲਨ ਅਤੇ ਪਾਣੀ ਘੱਟ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਕੈਟਾਮਰੀਨ ਕਿਸ਼ਤੀ ‘ਵਾਟਰ ਮੈਟਰੋ’ ਮੰਗਲਵਾਰ ਸ਼ਾਮ ਤੱਕ ਅਯੁੱਧਿਆ ਪਹੁੰਚ ਜਾਵੇਗੀ। ਵਾਟਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਅਯੁੱਧਿਆ ਦੇ ਸੰਤ ਤੁਲਸੀਦਾਸ ਘਾਟ (ਕੱਚਾ ਘਾਟ) ਤੋਂ ਗੁਪਤਾਰ ਘਾਟ ਤੱਕ ਵਾਟਰ ਮੈਟਰੋ ਚਲਾਈ ਜਾਣੀ ਹੈ। ਦੋਵਾਂ ਥਾਵਾਂ ‘ਤੇ 40 ਦਿਨ ਪਹਿਲਾਂ ਇਨਲੈਂਡ ਵਾਟਰਵੇਜ਼ ਅਥਾਰਟੀ ਆਫ਼ ਇੰਡੀਆ ਨੇ ਜੈੱਟੀ ਸਥਾਪਿਤ ਕੀਤੀ ਸੀ। ਇਸ ਤੋਂ ਇਲਾਵਾ ਵਾਟਰ ਮੈਟਰੋ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਲਈ ਵੀ ਜਗ੍ਹਾ ਸਥਾਪਿਤ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
