ਮੈਲਬੌਰਨ, 22 ਜਨਵਰੀ (ਹਿ.ਸ.)। ਭਾਰਤੀ ਅਨੁਭਵੀ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਏਬਡੇਨ ਨੇ ਸੋਮਵਾਰ ਨੂੰ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਦੂਜਾ ਦਰਜਾ ਪ੍ਰਾਪਤ ਭਾਰਤ-ਆਸਟ੍ਰੇਲੀਆਈ ਜੋੜੀ ਨੇ 14ਵਾਂ ਦਰਜਾ ਪ੍ਰਾਪਤ ਡੱਚ-ਕ੍ਰੋਏਸ਼ੀਆ ਦੀ ਵੇਸਲੇ ਕੁਲਹੋਫ ਅਤੇ ਨਿਕੋਲਾ ਮੇਕਟਿਕ ਦੀ ਜੋੜੀ ਨੂੰ 7-6 (10-8), 7-6 (7-4) ਨਾਲ ਹਰਾ ਕੇ ਆਖਰੀ ਅੱਠਾਂ ਦੇ ਪੜਾਅ ਵਿੱਚ ਪ੍ਰਵੇਸ਼ ਕੀਤਾ।
ਉਨ੍ਹਾਂ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੇ ਨਾਲ ਬੋਪੰਨਾ ਨੇ ਪੁਰਸ਼ ਡਬਲਜ਼ ਦੀ ਵਿਸ਼ਵ ਰੈਂਕਿੰਗ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ ਹੈ ਅਤੇ ਕੁਆਰਟਰ ਫਾਈਨਲ ਵਿੱਚ ਜਿੱਤ ਉਨ੍ਹਾਂ ਨੂੰ ਰੈਂਕਿੰਗ ਵਿੱਚ ਸਿਖਰ ’ਤੇ ਲੈ ਜਾਵੇਗੀ।
ਬੋਪੰਨਾ ਅਤੇ ਏਬਡੇਨ ਦੀ ਜੋੜੀ ਦਾ ਸਾਹਮਣਾ ਹੁਣ ਮੈਕਸਿਮੋ ਗੋਂਜਾਲੇਜ਼ ਅਤੇ ਆਂਡ੍ਰੇਸ ਮੋਲਟੇਨੀ ਦੀ ਛੇਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਜੋੜੀ ਨਾਲ ਹੋਵੇਗਾ। 43 ਸਾਲਾ ਬੋਪੰਨਾ ਆਸਟ੍ਰੇਲੀਅਨ ਓਪਨ 2024 ‘ਚ ਇਕਲੌਤਾ ਭਾਰਤੀ ਚੁਣੌਤੀ ਬਣੇ ਹੋਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
