


ਨਿਊਯਾਰਕ, 22 ਜਨਵਰੀ (ਹਿ.ਸ.)। ਇਸ ਸਮੇਂ ਸਾਰਾ ਸੰਸਾਰ ਰਾਮਮਈ ਹੈ। ਅਮਰੀਕਾ ’ਚ ਵੀ ਰਾਮਨਾਮ ਦੀ ਧੂਮ ਹੈ। ਨਿਊਯਾਰਕ ਦੇ ਟਾਈਮਜ਼ ਸਕੁਏਅਰ ਨੂੰ ਭਾਰਤੀ ਪ੍ਰਵਾਸੀਆਂ ਨੇ ਰੌਸ਼ਨ ਕੀਤਾ ਹੈ। ਭਾਰਤ ਦੇ ਅਯੁੱਧਿਆਧਾਮ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਮੌਕੇ ‘ਤੇ ਜਸ਼ਨ ਮਨਾਏ ਜਾ ਰਹੇ ਹਨ। ਲੋਕ ਟਾਈਮਜ਼ ਸਕੁਏਅਰ ਦੇ ਆਲੇ-ਦੁਆਲੇ ਭਗਵੇਂ ਅਤੇ ਤਿਰੰਗੇ ਝੰਡੇ ਲਹਿਰਾ ਕੇ ਜਸ਼ਨ ਮਨਾ ਰਹੇ ਹਨ।
ਇਸ ਤੋਂ ਇਲਾਵਾ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੈਲੀਫੋਰਨੀਆ ਦੇ ਬੇ ਏਰੀਆ ਨੂੰ 1,100 ਤੋਂ ਵੱਧ ਲੋਕਾਂ ਨੇ ਰਾਮਮਈ ਕਰ ਦਿੱਤਾ। ਭਗਵਾਨ ਸ੍ਰੀ ਰਾਮ ਦੇ ਮੰਦਰ ਦੀ ਤਸਵੀਰ ਵਾਲੇ ਭਗਵੇਂ ਝੰਡੇ ਲੈ ਕੇ ਵਿਸ਼ਾਲ ਕਾਰ ਰੈਲੀ ਕੱਢੀ ਗਈ। ਇਸ ਰੈਲੀ ਦਾ ਆਯੋਜਨ ਬੇ ਏਰੀਆ ਦੇ ਛੇ ਵਾਲੰਟੀਅਰ ਹਿੰਦੂਆਂ ਨੇ ਕੀਤਾ। ਕਾਰ ਰੈਲੀ ਸੰਨੀਵੇਲ ਤੋਂ ਵਾਰਮ ਸਪ੍ਰਿੰਗਜ਼ ਬੀਏਆਰਟੀ ਸਟੇਸ਼ਨ, ਗੋਲਡਨ ਗੇਟ ਤੱਕ ਹੋਈ। ਇਸ ਤੋਂ ਇਲਾਵਾ ਸ਼ਨੀਵਾਰ ਸ਼ਾਮ ਨੂੰ ਇਕ ਸ਼ਾਨਦਾਰ ‘ਟੇਸਲਾ ਕਾਰ ਲਾਈਟ ਸ਼ੋਅ’ ਦਾ ਆਯੋਜਨ ਕੀਤਾ ਗਿਆ। ਵਿਸ਼ਾਲ ਰਾਮ ਰੱਥ ਨਾਲ ਕੱਢੀ ਗਈ ਇਸ ਰੈਲੀ ਨੇ ਕਰੀਬ 100 ਮੀਲ ਦਾ ਸਫ਼ਰ ਤੈਅ ਕੀਤਾ। ਰੈਲੀ ਦੇ ਪ੍ਰਬੰਧਕ ਰੋਹਿਤ ਸ਼ਰਮਾ, ਦੀਪਤੀ ਮਹਾਜਨ ਅਤੇ ਦੀਪਕ ਬਜਾਜ ਨੇ ਸਾਰਿਆਂ ਨੂੰ ਵਧਾਈ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
