ਮੁੰਬਈ/ਨਵੀਂ ਦਿੱਲੀ, 17 ਜਨਵਰੀ (ਹਿ.ਸ.)। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਵਿੱਚ ਇੱਕ ਯਾਤਰੀ ਦੇ ਟਾਇਲਟ ਵਿੱਚ ਫਸ ਜਾਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੰਬਈ ਤੋਂ ਬੈਂਗਲੁਰੂ ਜਾਣ ਵਾਲੀ ਫਲਾਈਟ ਦੇ ਟਾਇਲਟ ਦੇ ਦਰਵਾਜ਼ੇ ਦੇ ਲਾਕ ‘ਚ ਖਰਾਬੀ ਕਾਰਨ ਇਹ ਘਟਨਾ ਵਾਪਰੀ। ਯਾਤਰੀ ਨੂੰ ਪੂਰੀ ਯਾਤਰਾ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਦੇ ਨਾਲ ਹੀ ਯਾਤਰੀ ਨੂੰ ਟਿਕਟ ਦੀ ਪੂਰੀ ਰਕਮ ਵਾਪਸ ਕੀਤੀ ਜਾ ਰਹੀ ਹੈ। ਇਸ ਘਟਨਾ ਦੌਰਾਨ ਇਕ ਕਰੂ ਮੈਂਬਰ ਨੇ ਟਾਇਲਟ ਦੇ ਦਰਵਾਜ਼ੇ ਦੇ ਹੇਠਾਂ ਇਕ ਨੋਟ ਖਿਸਕਾਇਆ ਸੀ, ਜਿਸ ਵਿਚ ਲਿਖਿਆ ਸੀ ਕਿ ਅਸੀਂ ਦਰਵਾਜ਼ਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
