ਨਵੀਂ ਦਿੱਲੀ, 13 ਜਨਵਰੀ (ਹਿ.ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲੋਕ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਹੀ ਨਹੀਂ ਐੱਨਸੀਆਰ ਦੇ ਲੋਕ ਵੀ ਠੰਢ ਤੋਂ ਬੇਹਾਲ ਹਨ। ਅੱਜ (ਸ਼ਨੀਵਾਰ) ਸਵੇਰੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੱਲ੍ਹ ਇਹ 3.9 ਡਿਗਰੀ ਸੈਲਸੀਅਸ ਸੀ। ਸ਼ੁੱਕਰਵਾਰ ਨੂੰ ਦਿੱਲੀ ਨੇ ਠੰਢ ਦਾ ਪੰਜ ਸਾਲ ਦਾ ਰਿਕਾਰਡ ਤੋੜ ਦਿੱਤਾ। ਭਾਰਤ ਦੇ ਮੌਸਮ ਵਿਭਾਗ ਨੇ ਅੱਜ ਸਵੇਰੇ ਐਕਸ ‘ਤੇ ਅੰਕੜੇ ਜਾਰੀ ਕੀਤੇ ਹਨ।
ਵਿਭਾਗ ਮੁਤਾਬਕ ਸ਼ਨੀਵਾਰ ਨੂੰ ਦਰਜ ਕੀਤਾ ਗਿਆ ਤਾਪਮਾਨ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਇਸ ਤਰ੍ਹਾਂ ਅੱਜ ਦੀ ਸਵੇਰ ਮੌਸਮ ਦੀ ਸਭ ਤੋਂ ਠੰਢੀ ਸਵੇਰ ਰਹੀ। ਦਿੱਲੀ ‘ਚ ਸ਼ਨੀਵਾਰ ਸਵੇਰੇ ਸਭ ਤੋਂ ਘੱਟ ਤਾਪਮਾਨ ਸਫਦਰਜੰਗ ‘ਚ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੰਨਾ ਹੀ ਨਹੀਂ ਦਿੱਲੀ-ਐੱਨਸੀਆਰ ਦੇ ਜ਼ਿਆਦਾਤਰ ਇਲਾਕੇ ਅੱਜ ਸਵੇਰੇ ਧੁੰਦ ਦੀ ਲਪੇਟ ‘ਚ ਰਹੇ। ਕਈ ਇਲਾਕਿਆਂ ‘ਚ ਵਿਜ਼ੀਬਿਲਟੀ ਜ਼ੀਰੋ ਅਤੇ ਕੁਝ ਥਾਵਾਂ ‘ਤੇ ਦਸ ਮੀਟਰ ਤੱਕ ਰਿਕਾਰਡ ਕੀਤੀ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
