ਚੰਡੀਗੜ੍ਹ, 12 ਜਨਵਰੀ (ਹਿ. ਸ.)। ਤਰਨਤਾਰਨ ’ਚ ਰਾਸ਼ਟਰੀ ਮਾਰਗ 54 ਅੰਮ੍ਰਿਤਸਰ-ਬਠਿੰਡਾ ਰੋਡ ’ਤੇ ਬੀਤੀ ਦੇਰ ਰਾਤ ਇੱਕ ਸਵਿਫ਼ਟ ਕਾਰ ਦੇ ਟਰਾਲੇ ਨਾਲ ਟਕਰਾਉਣ ਕਰਕੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਗਈ, ਜਦਕਿ 1 ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਇਕ ਖਰਾਬ ਕੈਂਟਰ ਸੜਕ ਕਿਨਾਰੇ ਖੜ੍ਹਾ ਸੀ ਕਿ ਉਸ ਦੇ ਪਿੱਛੇ ਟਰਾਲਾ ਆ ਵੱਜਿਆ ਅਤੇ ਟਰਾਲੇ ਪਿੱਛੇ ਇਹ ਕਾਰ ਆ ਵੱਜੀ।
ਇਹ ਹਾਦਸਾ ਸੰਘਣੀ ਧੁੰਦ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂ ਹਰਸਹਾਏ ਨਿਵਾਸੀ ਸਵਿੱਫਟ ਕਾਰ ਸਵਾਰ 5 ਵਿਅਕਤੀ ਅੰਮ੍ਰਿਤਸਰ ਦੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਗੁਰੂ ਹਰਸਹਾਏ ਜਾ ਰਹੇ ਸਨ ਕਿ ਰਾਤ 12 ਵਜੇ ਦੇ ਕਰੀਬ ਹਰੀਕੇ ਬਾਈਪਾਸ ਪੁੱਲ ‘ਤੇ ਕਾਰ ਖ਼ੜੇ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਹਰੀਕੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
