ਸ੍ਰੀਨਗਰ, 11 ਜਨਵਰੀ (ਹਿ.ਸ.)। ਅਫਗਾਨਿਸਤਾਨ ‘ਚ ਵੀਰਵਾਰ ਨੂੰ ਰਿਕਟਰ ਪੈਮਾਨੇ ‘ਤੇ 6.0 ਦੀ ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਦੇ ਝਟਕੇ ਕਸ਼ਮੀਰ ‘ਚ ਵੀ ਮਹਿਸੂਸ ਕੀਤੇ ਗਏ।
ਦੁਪਹਿਰ 2.50 ਵਜੇ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ. ਐੱਸ. ਜੀ. ਐੱਸ. ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਸੀ। ਭੂਚਾਲ 192 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਰਿਕਟਰ ਪੈਮਾਨੇ ‘ਤੇ 6.4 ਦੀ ਤੀਬਰਤਾ ਵਾਲਾ ਭੂਚਾਲ ਵੀਰਵਾਰ ਦੁਪਹਿਰ 2:50 ਵਜੇ ਅਫਗਾਨਿਸਤਾਨ ਵਿੱਚ 206.6 ਕਿਲੋਮੀਟਰ (44 ਕਿਲੋਮੀਟਰ ਐੱਸ. ਐੱਸ. ਡਬਲਯੂ.) ਦੀ ਡੂੰਘਾਈ ‘ਤੇ ਆਇਆ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
