ਪਟਿਆਲਾ, 08 ਜਨਵਰੀ (ਹਿ. ਸ.)। ਟੀਮ ਹਿਊਮਨ ਸਰਵਿਸ ਸੁਸਾਇਟੀ ਦੇ ਪਟਿਆਲਾ ਪ੍ਰਧਾਨ ਨਵੀਨ ਗੁਪਤਾ ਤੇ ਟੀਮ ਤਾਲ ਗਾਇਨ ਸੰਗੀਤ ਅਕੈਡਮੀ ਵਲੋਂ ਕਾਲੀ ਦਾਸ ਐਡੀਟੋਰੀਅਮ ਭਾਸ਼ਾ ਭਵਨ ’ਚ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਇੱਕ ਵੱਖਰੀ ਕਿਸਮ ਦਾ ਪ੍ਰੋਗਰਾਮ ਕਰਕੇ ਸੰਗੀਤ ਮੁਕਾਬਲਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਹੁੰਚੇ ਅਤੇ ਉਹਨਾਂ ਵੱਲੋਂ ਹੀ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਜੋਤੀ ਪ੍ਰਚੰਡ ਡੀ.ਐਸ.ਪੀ. ਕਰਨੈਲ ਸਿੰਘ, ਸ਼ੇਰ ਜੰਗ ਪਲਸਤੀਆਂ ਵਲੋਂ ਪੰਡਿਤ ਜਵਾਰ ਲਾਲ ਸ਼ਰਮਾ ਦੀ ਯਾਦ ਵਿੱਚ ਦਿੱਤੀ ਗਈ।
ਇਸ ਮੌਕੇ ਤੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਨੇ ਬੋਲਦੇ ਕਿਹਾ ਕਿ ਨਸ਼ੇ ਦੇ ਖਿਲਾਫ ਬੱਚਿਆਂ ਨੂੰ ਸੰਗੀਤ ਅਤੇ ਖੇਡਾਂ ਪ੍ਰਤੀ ਜਾਗਰਨ ਕਰਨਾ ਬਹੁਤ ਚੰਗਾ ਕਦਮ ਹੈ। ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਸੰਗੀਤ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਖੇਡਾਂ ਨੂੰ ਹਰ ਵਰਗ ਅੱਗੇ ਲੈ ਕੇ ਜਾਂਦਾ ਹੈ ਪਰ ਇਹ ਵੀ ਇੱਕ ਕਲਾ ਹੈ ਜੋ ਬੱਚਿਆਂ ਦਾ ਨਾਮ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਮੁਕਾਮ ਹੈ। ਇਸ ਸੰਗੀਤ ਕਲਾ ਨੂੰ ਅੱਗੇ ਲੈ ਕੇ ਆਉਣਾ ਚੰਗਾ ਕਦਮ ਹੈ। ਇਸ ਮੌਕੇ ਤੇ ਸਟੇਜ ਸੈਕਟਰੀ ਅਤੇ ਜੱਜਾਂ ਨੇ ਆਪਣਾ ਚੰਗਾ ਯੋਗਦਾਨ ਦਿੱਤਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
