ਲੁਧਿਆਣਾ, 07 ਜਨਵਰੀ (ਹਿ. ਸ.)। ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾ ਅਨੁਸਾਰ ਕਿੰਨਰ (ਟ੍ਰਾਂਸਜੈਂਡਰ) ਸਮਾਜ ਲਈ ਤਰੱਕੀ ਦੇ ਰਾਹ ਖੋੋਲਣ ਲਈ ਰੋੋਜ਼ਗਾਰ ਸਹਾਇਤਾ ਦੇ ਤੌੌਰ ’ਤੇ ਜ਼ਿਲ੍ਹਾ ਬਿਊਰੋ ਆਫ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ, ਲੁਧਿਆਣਾ ਵੱਲੋਂ 09 ਜਨਵਰੀ (ਮੰਗਲਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਸੰਗੀਤ ਸਿਨੇਮਾ, ਪ੍ਰਤਾਪ ਚੌੌਂਕ, ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਮਿਨਾਕਸ਼ੀ ਸ਼ਰਮਾ ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਜਾਗਰੂਕਤਾ ਕੈਂਪ ਦਾ ਸਮਾਂ ਸਵੇਰੇ 12:00 ਵਜੇ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਮੌਕੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿੰਨਰ ਭਾਈਚਾਰੇ ਦੀ ਰੁਚੀ ਦੇ ਮੁਤਾਬਿਕ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ (ਪੀਐੱਸਡੀਐੱਮ) ਵੱਲੋਂ ਸਕਿੱਲ ਕੋਰਸ ਦੇ ਮੌਕੇ ਪ੍ਰਦਾਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਇਸ ਜਾਗਰੂਕਤਾ ਕੈਂਪ ਰਾਹੀਂ ਕਿੰਨਰ ਸਮਾਜ ਦਾ ਮਿਆਰ ‘ਤੇ ਚੁੱਕਣ ਲਈ ਰੋੋਜ਼ਗਾਰ ਦੇ ਮੌੌਕੇ ਦਿੱਤੇ ਜਾਣ ਦੇ ਉਪਰਾਲੇ ਕੀਤੇ ਜਾਣੇ ਹਨ। ਇਨ੍ਹਾਂ ਮੁਫਤ ਸੁਵਿਧਾਵਾਂ ਦਾ ਵੱਧ ਤੋੋਂ ਵੱਧ ਲਾਭ ਲੈਣ ਲਈ ਇਸ ਦਫਤਰ ਦੇ ਹੈਲਪਲਾਇਨ ਨੰ: 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
