ਨਵੀਂ ਦਿੱਲੀ, 06 ਜਨਵਰੀ (ਹਿ.ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਕੜਾਕੇ ਦੀ ਠੰਢ ਕਾਰਨ ਕੰਬ ਰਹੀ ਹੈ। ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵੀ ਕੜਾਕੇ ਦੀ ਠੰਢ ਦ ਮਾਰ ਝੇਲ ਰਹੇ ਹਨ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਠੰਢ ਦਾ ਕਹਿਰ ਜਾਰੀ ਹੈ। ਰੇਗਿਸਤਾਨ ਵਿਚ ਵੀ ਹੁਣ ਜਮਾ ਦੇਣ ਵਾਲੀ ਠੰਢ ਪੈ ਰਹੀ ਹੈ। ਰਾਜਸਥਾਨ ਦੇ ਮਾਊਂਟ ਆਬੂ ਵਿੱਚ ਸ਼ਨੀਵਾਰ ਸਵੇਰੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਦੱਖਣੀ ਭਾਰਤ ਵੀ ਠੰਡ ਨਾਲ ਕੰਬ ਰਿਹਾ ਹੈ। ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਊਟੀ, ਕੋਟਾਗਿਰੀ ਅਤੇ ਕੂਨੂਰ ਸ਼ਨੀਵਾਰ ਨੂੰ ਸੰਘਣੀ ਧੁੰਦ ਵਿੱਚ ਡੁੱਬੇ ਰਹੇ। ਨਤੀਜੇ ਵਜੋਂ ਵਿਜ਼ੀਬਿਲਟੀ ਘੱਟ ਗਈ ਹੈ। ਉੱਤਰੀ ਭਾਰਤ ਵਿੱਚ ਵੀ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਅਤੇ ਉਡਾਣਾਂ ਵਿੱਚ ਵੀ ਦੇਰੀ ਹੋਈ ਹੈ। ਪੰਜਾਬ-ਹਰਿਆਣਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 6.7 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਠੰਡ ਹੋਰ ਵਧੇਗੀ। 8 ਅਤੇ 9 ਜਨਵਰੀ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
