ਕਰਾਚੀ, 01 ਜਨਵਰੀ (ਹਿ. ਸ.)। ਪਾਕਿਸਤਾਨ ਦੀ ਸੱਭਿਆਚਾਰਕ, ਆਰਥਿਕ ਅਤੇ ਵਿਦਿਅਕ ਰਾਜਧਾਨੀ ਕਰਾਚੀ ਵਿੱਚ ਨਵੇਂ ਸਾਲ ‘ਤੇ ਹਿੰਸਾ ਨੂੰ ਰੋਕਣ ਲਈ ਸਾਰੇ ਪੁਲਿਸ ਪ੍ਰਬੰਧ ਅਤੇ ਪਾਬੰਦੀਆਂ ਧਰੀਆਂ ਰਹਿ ਗਈਆਂ। ਅੱਧੀ ਰਾਤ ਨੂੰ ਘੜੀ ਦਾ ਟਿਕ ਟਿਕ ਨਾਲ ਕਰਾਚੀ ਦੀਆਂ ਗਲੀਆਂ ਗੋਲੀਆਂ ਦੀ ਆਵਾਜ਼ ਨਾਲ ਕੰਬ ਗਈਆਂ। ਇਸ ਗੋਲੀਬਾਰੀ ‘ਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ। ਪੁਲਿਸ ਨੇ 65 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਨਵੇਂ ਸਾਲ ਦੀ ਰਾਤ ਨੂੰ ਪੂਰੇ ਮਹਾਂਨਗਰ ਵਿੱਚ ਭਾਰੀ ਹਵਾਈ ਫਾਇਰਿੰਗ ਹੋਈ। ਇਸ ‘ਚ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ 65 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਸਭ ਤੋਂ ਵੱਧ ਗੋਲੀਬਾਰੀ ਉੱਤਰੀ ਨਾਜ਼ਿਮਾਬਾਦ, ਲਿਆਕਤਾਬਾਦ ਸੀ-ਆਈ ਏਰੀਆ, ਰਿਜ਼ਵੀਆ ਸੁਸਾਇਟੀ, ਹੁਸੈਨਾਬਾਦ, ਬਹਾਦਰਾਬਾਦ, ਸ਼ਾਹ ਫੈਸਲ ਕਲੋਨੀ, ਕੇਮਾਰੀ, ਨੇਟਿਵ ਜੇਟੀ ਬ੍ਰਿਜ, ਲਿਆਰੀ, ਰੈਂਚੋਰ ਲਾਈਨ, ਕਲਿਫਟਨ ਬਾਲਡੀਆ ਟਾਊਨ, ਨਾਰਥ ਕਰਾਚੀ, ਸੀ ਵਿਊ, ਕੋਰੰਗੀ, ਡਾਲਮੀਆ, ਗੁਲਸ਼ਨ-ਏ-ਇਕਬਾਲ 13-ਡੀ, ਲਾਇਨਜ਼ ਏਰੀਆ, ਮਹਿਮੂਦਾਬਾਦ, ਪੀ.ਆਈ.ਬੀ. ਕਲੋਨੀ ਅਤੇ ਮਾਲਿਰ ਵਿੱਚ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
