ਮੁੰਬਈ, 31 ਦਸੰਬਰ (ਹਿ. ਸ.)। ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਇਸ ਸਾਲ ਦੀਆਂ ਬਲਾਕਬਸਟਰ ਫਿਲਮਾਂ ‘ਚੋਂ ਇਕ ਬਣ ਗਈ ਹੈ। ‘ਐਨੀਮਲ’ ਦੇ ਸੰਵਾਦਾਂ ਅਤੇ ਦ੍ਰਿਸ਼ਾਂ ਵਾਂਗ ਇਸ ਫ਼ਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਇਸ ਫਿਲਮ ‘ਚ ਬੌਬੀ ਦਿਓਲ ਦਾ ਐਂਟਰੀ ਗੀਤ ‘ਜਮਾਲ ਕੁਡੂ’ ਕਾਫੀ ਵਾਇਰਲ ਹੋਇਆ ਸੀ। ਇੱਥੋਂ ਤੱਕ ਕਿ ਕਈ ਮਸ਼ਹੂਰ ਹਸਤੀਆਂ ਵੀ ਇਸ ਗੀਤ ‘ਤੇ ਰੀਲ ਕਰਨ ਦਾ ਮੋਹ ਨਹੀਂ ਰੋਕ ਸਕੀਆਂ।
ਬੌਬੀ ਦਿਓਲ ਦੇ ਇਸ ਗੀਤ ‘ਤੇ ਸੰਨੀ ਦਿਓਲ ਨੇ ਵੀ ਰੀਲ ਬਣਾਈ ਸੀ। ਹੁਣ ਧਰਮਿੰਦਰ ਨੇ ਆਪਣੇ ਬੇਟੇ ਦੇ ਗੀਤ ‘ਜਮਾਲ ਕੁਡੂ’ ‘ਤੇ ਡਾਂਸ ਕੀਤਾ ਹੈ। ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ। ਧਰਮਿੰਦਰ ‘ਬਿੱਗ ਬੌਸ-17’ ਦੇ ਨਵੇਂ ਪ੍ਰੋਮੋ ਵੀਡੀਓ ‘ਚ ਨਜ਼ਰ ਆਏ। ਧਰਮਿੰਦਰ ਅਤੇ ਸਲਮਾਨ ਨੇ ‘ਬਿੱਗ ਬੌਸ’ ਦੇ ਮੰਚ ‘ਤੇ ਜਮਾਲ ਕੁਡੂ ਗੀਤ ‘ਤੇ ਡਾਂਸ ਕੀਤਾ। ਧਰਮਿੰਦਰ ਨੇ ਆਪਣੇ ਬੇਟੇ ਦੇ ਗੀਤ ‘ਤੇ ਰੈਪ ਕੀਤਾ। ਉਥੇ ਹੀ ਸਲਮਾਨ ਨੇ ਬੌਬੀ ਦਿਓਲ ਦੇ ਅੰਦਾਜ਼ ‘ਚ ਸਿਰ ‘ਤੇ ਗਲਾਸ ਲਿਆ ਅਤੇ ਜਮਾਲ ਕੁਡੂ ‘ਤੇ ਡਾਂਸ ਕੀਤਾ।
ਸਲਮਾਨ ਅਤੇ ਧਰਮਿੰਦਰ ਦੇ ਨਾਲ ਅਰਬਾਜ਼ ਅਤੇ ਸੋਹੇਲ ਨੇ ਵੀ ”ਜਮਾਲ ਕੁਡੂ” ਗੀਤ ”ਤੇ ਡਾਂਸ ਕੀਤਾ। ਬਿੱਗ ਬੌਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਬੌਬੀ ਦਿਓਲ ਨੇ ਦਿਲ ਦਾ ਇਮੋਜੀ ਪੋਸਟ ਕਰਕੇ ਇਸ ਵੀਡੀਓ ‘ਤੇ ਟਿੱਪਣੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
