ਮੁੰਬਈ, 30 ਦਸੰਬਰ (ਹਿ. ਸ.)। ”ਡੰਕੀ” ਤੋਂ ਪਹਿਲਾਂ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ”ਚ ਸੰਜੇ ਦੱਤ ਸਟਾਰਰ ”ਮੁੰਨਾ ਭਾਈ” ਫ੍ਰੈਂਚਾਇਜ਼ੀ ਵੀ ਸ਼ਾਮਲ ਹੈ। ਰਾਜਕੁਮਾਰ ਇਸ ਫਿਲਮ ਦੇ ਹੁਣ ਤੱਕ ਦੋ ਭਾਗ ਬਣਾ ਚੁੱਕੇ ਹਨ ਅਤੇ ਦੋਵੇਂ ਹੀ ਹਿੱਟ ਰਹੇ ਹਨ। ਪ੍ਰਸ਼ੰਸਕ ਇਸ ਫ੍ਰੈਂਚਾਇਜ਼ੀ ਦੇ ਤੀਜੇ ਭਾਗ ਯਾਨੀ ”ਮੁੰਨਾ ਭਾਈ 3” ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਰਾਜਕੁਮਾਰ ਹਿਰਾਨੀ ਨੇ ‘ਮੁੰਨਾ ਭਾਈ 3’ ਬਾਰੇ ਅੱਪਡੇਟ ਦਿੱਤੀ ਹੈ।
ਸ਼ਾਹਰੁਖ ਖਾਨ ਸਟਾਰਰ ਫਿਲਮ ”ਡੰਕੀ” ਦੇ ਪ੍ਰਮੋਸ਼ਨ ਦੌਰਾਨ ਰਾਜਕੁਮਾਰ ਹਿਰਾਨੀ ਨੂੰ ”ਮੁੰਨਾ ਭਾਈ 3” ਬਾਰੇ ਪੁੱਛਿਆ ਗਿਆ। ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਰਾਜਕੁਮਾਰ ਨੇ ਫਿਲਮ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ”ਮੁੰਨਾ ਭਾਈ ਫਰੈਂਚਾਇਜ਼ੀ ਦੀਆਂ ਪਿਛਲੀਆਂ ਦੋ ਫਿਲਮਾਂ ਬਹੁਤ ਚੰਗੀਆਂ ਸਨ। ਮੇਰੇ ਕੋਲ ਹੁਣ ਤੱਕ 5 ਅਧੂਰੀਆਂ ਸਕ੍ਰਿਪਟਾਂ ਹਨ, ਪਰ ਜਦੋਂ ਤੱਕ ਮੈਂ ਉਨ੍ਹਾਂ 2 ਫਿਲਮਾਂ ਦੀ ਕਹਾਣੀ ਨਾਲ ਮਿਲਾਣ ਨਹੀਂ ਕਰ ਲੈਂਦਾ, ਉਦੋਂ ਤੱਕ ਮੁੰਨਾ ਭਾਈ 3 ਨਹੀਂ ਬਣ ਸਕਦੀ। ਹਾਲਾਂਕਿ ਮੈਂ ਇਸ ਫ੍ਰੈਂਚਾਇਜ਼ੀ ‘ਚ ਇਕ ਹੋਰ ਫਿਲਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਪਰ ਮੈਂ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਮੈਂ ਇਸ ‘ਤੇ ਕਦੋਂ ਕੰਮ ਕਰਾਂਗਾ। ਫਿਲਹਾਲ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ। ਹਾਂ, ਮੇਰੀ ਇੱਕ ਕਹਾਣੀ ਹੈ। ਮੈਨੂੰ ਲੱਗਦਾ ਹੈ ਕਿ ਇਹ ਕੀਤਾ ਜਾ ਸਕਦਾ ਹੈ। ਮੈਂ ਇਸਨੂੰ ਬਣਾਉਣਾ ਚਾਹੁੰਦਾ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
