ਬੀਜਿੰਗ, 30 ਦਸੰਬਰ (ਹਿ. ਸ.)। ਚੀਨ ਦੀ ਨੈਸ਼ਨਲ ਕੌਂਸਲ ਨੇ ਦੋ ਨਵੇਂ ਪਰਮਾਣੂ ਊਰਜਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੌਂਸਲ ਨੇ ਦੇਸ਼ ਦੇ ਪ੍ਰਮਾਣੂ ਊਰਜਾ ਉਦਯੋਗ ਦੇ ਨਵੀਨਤਾ ਅਤੇ ਵਿਕਾਸ ਲਈ ਡੂੰਘਾਈ ਨਾਲ ਸਮਰਥਨ ਦੀ ਮੰਗ ਕੀਤੀ ਹੈ।
ਚਾਈਨਾ ਡੇਲੀ ਨੇ ਆਪਣੀ ਰਿਪੋਰਟ ‘ਚ ਪ੍ਰਧਾਨ ਮੰਤਰੀ ਲੀ ਕਿਆਂਗ ਦੀ ਪ੍ਰਧਾਨਗੀ ‘ਚ ਚੀਨ ਦੀ ਕੈਬਨਿਟ ਦੀ ਕਾਰਜਕਾਰੀ ਬੈਠਕ ਦੇ ਹਵਾਲੇ ਨਾਲ ਕਿਹਾ ਕਿ ਸ਼ੁੱਕਰਵਾਰ ਨੂੰ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ‘ਚ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ‘ਚ ਤਾਈਪਿੰਗਲਿੰਗ ਨਿਊਕਲੀਅਰ ਪਾਵਰ ਪ੍ਰੋਜੈਕਟ ਦੇ ਨਾਲ-ਨਾਲ ਝੇਜਿਆਂਗ ਸੂਬੇ ‘ਚ ਜਿੰਕੀਮੇਨ ਨਿਊਕਲੀਅਰ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਬੈਠਕ ‘ਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਪ੍ਰਮਾਣੂ ਊਰਜਾ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਦੋਵੇਂ ਪ੍ਰਾਜੈਕਟ ਤੇਜ਼ੀ ਨਾਲ ਮੁਕੰਮਲ ਕੀਤੇ ਜਾਣਗੇ। ਇਸ ਮੀਟਿੰਗ ਵਿੱਚ ਨਵੀਂ ਕਿਸਮ ਦੇ ਸ਼ਹਿਰੀਕਰਨ ਲਈ ਲੋਕ-ਕੇਂਦਰਿਤ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
