ਵਾਸ਼ਿੰਗਟਨ, 30 ਦਸੰਬਰ (ਹਿ.ਸ.)। ਇਸ ਸਾਲ 7 ਅਕਤੂਬਰ ਨੂੰ ਹਮਾਸ ਨੇ ਹਮਲੇ ਦੌਰਾਨ ਇਜ਼ਰਾਈਲੀ ਔਰਤਾਂ ਨੂੰ ਚੁਣ-ਚੁਣ ਨਿਸ਼ਾਨਾ ਬਣਾਇਆ। ਉਨ੍ਹਾਂ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਨਿਊਯਾਰਕ ਟਾਈਮਜ਼ ਨੇ ਆਪਣੀ ਪੜਤਾਲੀਆ ਰਿਪੋਰਟ ਵਿੱਚ ਰੋਂਗਟੇ ਖੜ੍ਹੇ ਕਰਨ ਵਾਲੀ ਦਾਸਤਾਂ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖਿਆ ਹੈ।
ਨਿਊਯਾਰਕ ਟਾਈਮਜ਼ ਨੇ 8 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਵਿੱਚ ਆਪਣੀ ਲਾਪਤਾ ਦੋਸਤ ਦੀ ਭਾਲ ਕਰ ਰਹੀ ਇੱਕ ਔਰਤ ਦੇ ਇੱਕ ਵੀਡੀਓ ਸ਼ੂਝ ਦਾ ਵੀ ਆਪਣੀ ਰਿਪੋਰਟ ’ਚ ਕਰ ਕੀਤਾ ਹੈ। ਇਸ ਵਿਚ ਹਮਾਸ ਦੀ ਅਣਮਨੁੱਖੀਤਾ ਦਾ ਟਾਕਰਾ ਕਰਨ ਵਾਲੀ ਕਾਲੇ ਕੱਪੜੇ ਪਹਿਨੇ ਇਕ ਔਰਤ ਦਾ ਜ਼ਿਕਰ ਹੈ। ਇਸ ਵੀਡੀਓ ‘ਤੇ ਇਜ਼ਰਾਈਲੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੀਮਤੀ (…) ਨਾਲ ਬਲਾਤਕਾਰ ਕੀਤਾ ਗਿਆ ਸੀ। ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ਸਰਹੱਦ ‘ਤੇ ਫੌਜੀ ਠਿਕਾਣਿਆਂ ਅਤੇ ਕਿਬੁਤਜ਼ਿਮ ‘ਚ ਔਰਤਾਂ ਦੀ ਬੇਰਹਿਮੀ ਕੀਤੀ।
ਅਖਬਾਰ ਨੇ ਇਹ ਰਿਪੋਰਟ ਵੀਡੀਓ ਫੁਟੇਜ, ਫੋਟੋਆਂ, ਮੋਬਾਈਲ ਫੋਨਾਂ ਦੇ ਜੀਪੀਐੱਸ ਡੇਟਾ, ਗਵਾਹਾਂ, ਮੈਡੀਕਲ ਕਰਮਚਾਰੀਆਂ, ਸੈਨਿਕਾਂ ਅਤੇ ਸਲਾਹਕਾਰਾਂ ਸਮੇਤ 150 ਤੋਂ ਵੱਧ ਲੋਕਾਂ ਦੇ ਇੰਟਰਵਿਊ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਘੱਟੋ-ਘੱਟ ਸੱਤ ਥਾਵਾਂ ਦੀ ਵੀ ਪੜ੍ਹਤਾਲ ਕੀਤੀ ਜਿੱਥੇ ਇਜ਼ਰਾਈਲੀ ਔਰਤਾਂ ਅਤੇ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਨਾਲ ਹੀ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਪਹੁੰਚਾਇਆ ਗਿਆ। ਔਰਤਾਂ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਕਈਆਂ ਨੂੰ ਨਗਨ ਕਰਕੇ ਸੜਕ ‘ਤੇ ਸੁੱਟ ਦਿੱਤਾ ਗਿਆ। ਰਿਪੋਰਟਾਂ ਮੁਤਾਬਕ 30 ਤੋਂ ਵੱਧ ਔਰਤਾਂ ਅਤੇ ਲੜਕੀਆਂ ਦੀਆਂ ਲਾਸ਼ਾਂ ਮਾੜੀ ਹਾਲਤ ’ਚ ਮਿਲੀਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
