ਮੁੰਬਈ, 27 ਦਸੰਬਰ (ਹਿ. ਸ.)। ਸੁਪਰਸਟਾਰ ਰਜਨੀਕਾਂਤ ਕਿਸੇ ਨਾ ਕਿਸੇ ਕਾਰਨ ਲਗਾਤਾਰ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਅਤੇ ਕਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ। ਕੁਝ ਦਿਨ ਪਹਿਲਾਂ ਰਜਨੀਕਾਂਤ ‘ਤੇ ਧੋਖਾਧੜੀ ਦਾ ਦੋਸ਼ ਲੱਗਾ ਸੀ। ਹੁਣ ਰਜਨੀਕਾਂਤ ਦੀ ਪਤਨੀ ਲਤਾ ਰਜਨੀਕਾਂਤ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ‘ਅਸੀਂ ਕਿਸੇ ਤਰ੍ਹਾਂ ਦੀ ਧੋਖਾਧੜੀ ਨਹੀਂ ਕੀਤੀ ਹੈ।’
ਮੀਡੀਆ ਨਾਲ ਗੱਲਬਾਤ ਦੌਰਾਨ ਲਤਾ ਨੇ ਰਜਨੀਕਾਂਤ ‘ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਹਰਮਨ ਪਿਆਰੇ ਵਿਅਕਤੀ ਹੋਣ ਦੇ ਨਾਤੇ ਇਹ ਮਾਮਲਾ ਸਾਡੇ ਲਈ ਅਪਮਾਨਜਨਕ ਅਤੇ ਸ਼ੋਸ਼ਣਕਾਰੀ ਹੈ। ਇੱਕ ਸੇਲਿਬ੍ਰਿਟੀ ਹੋਣ ਦੀ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ। ਲਤਾ ਨੇ ਕਿਹਾ ਕਿ ਕਿਸੇ ਨੂੰ ਧੋਖਾ ਨਹੀਂ ਦਿੱਤਾ ਗਿਆ ਹੈ।
ਦਰਅਸਲ ਸਾਲ 2015 ‘ਚ ਚੇਨਈ ਦੀ ਇਕ ਐਡਵਰਟਾਈਜ਼ਿੰਗ ਕੰਪਨੀ ਨੇ ਸੁਪਰਸਟਾਰ ਰਜਨੀਕਾਂਤ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਨੂੰ ਮੰਗਲਵਾਰ ਨੂੰ ਬੈਂਗਲੁਰੂ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਫਿਲਹਾਲ ਅਦਾਲਤ ਨੇ ਇਸ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਨਾਲ ਹੀ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
