ਨਵੀਂ ਦਿੱਲੀ, 27 ਦਸੰਬਰ (ਹਿ. ਸ.)। ਮਜ਼ਬੂਤ ਗਲੋਬਲ ਸੰਕੇਤਾਂ ਦੇ ਸਮਰਥਨ ਨਾਲ ਅੱਜ ਘਰੇਲੂ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਰੁਖ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਸ਼ੁਰੂਆਤੀ ਕਾਰੋਬਾਰ ਵਿਚ ਮਾਮੂਲੀ ਉਤਰਾਅ-ਚੜ੍ਹਾਅ ਦੇ ਬਾਅਦ, ਖਰੀਦਦਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਕਾਰਨ ਦੋਵੇਂ ਬਾਜ਼ਾਰ ਸੂਚਕਾਂਕ ਵਿਚ ਤੇਜ਼ੀ ਆਈ। ਕਾਰੋਬਾਰ ਦੌਰਾਨ 11:40 ਵਜੇ ਤੱਕ 493.06 ਅੰਕ ਭਾਵ 0.69 ਫੀਸਦੀ ਦੀ ਮਜ਼ਬੂਤੀ ਨਾਲ 71,829.86 ਅੰਕ ’ਤੇ ਅਤੇ ਨਿਫਟੀ 150.35 ਅੰਕ ਭਾਵ 0.70 ਫੀਸਦੀ ਦੀ ਮਜ਼ਬੂਤੀ ਨਾਲ 21,591.70 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਅਲਟਰਾਟੈੱਕ ਸੀਮੈਂਟ, ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਜੇਐੱਸਡਬਲਿਊ ਸਟੀਲ ਅਤੇ ਟਾਟਾ ਮੋਟਰਜ਼ ਦੇ ਸ਼ੇਅਰ 2.98 ਫੀਸਦੀ ਤੋਂ 1.99 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਬ੍ਰਿਟਾਨੀਆ ਇੰਡਸਟਰੀਜ਼, ਏਸ਼ੀਅਨ ਪੇਂਟਸ, ਸਿਪਲਾ, ਐੱਨ.ਟੀ.ਪੀ.ਸੀ. ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰ 0.79 ਫੀਸਦੀ ਤੋਂ 0.38 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 26 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 4 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 41 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 9 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਐੱਸਐੱਸਈ ਸੈਂਸੈਕਸ ਅੱਜ 155.22 ਅੰਕਾਂ ਦੀ ਮਜ਼ਬੂਤੀ ਨਾਲ 71,492.02 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਕੁਝ ਸਮੇਂ ਤੱਕ ਬਾਜ਼ਾਰ ‘ਚ ਅਸਥਿਰਤਾ ਬਣੀ ਰਹੀ। ਪਰ ਬਾਅਦ ’ਚ ਖਰੀਦਦਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਕਾਰਨ ਸੂਚਕਾਂਕ ਤੇਜ਼ੀ ਨਾਲ ਵਧਣ ਲੱਗਾ। ਸੈਂਸੈਕਸ ਦੀ ਤਰ੍ਹਾਂ ਹੀ ਐੱਨਐੱਸਈ ਦਾ ਨਿਫਟੀ ਵੀ 56.30 ਅੰਕਾਂ ਦੀ ਮਜ਼ਬੂਤੀ ਨਾਲ 21,497.65 ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਮਾਮੂਲੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ, ਸੂਚਕਾਂਕ ਨੇ ਵੀ ਖਰੀਦਦਾਰੀ ਦੇ ਸਮਰਥਨ ਨਾਲ ਗਤੀ ਫੜੀ। ਹਾਲਾਂਕਿ ਸਮੇਂ-ਸਮੇਂ ‘ਤੇ ਵਿਕਰੀ ਦੇ ਮਾਮੂਲੀ ਝਟਕੇ ਰਹੇ, ਪਰ ਖਰੀਦਦਾਰੀ ਦੇ ਸਮਰਥਨ ਕਾਰਨ ਇਸ ਸੂਚਕਾਂਕ ਦੀ ਗਤੀ ‘ਤੇ ਕੋਈ ਅਸਰ ਨਹੀਂ ਪਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 229.84 ਅੰਕ ਜਾਂ 0.32 ਫੀਸਦੀ ਮਜ਼ਬੂਤੀ ਨਾਲ 71,336.80 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 91.95 ਅੰਕ ਜਾਂ 0.43 ਫੀਸਦੀ ਮਜ਼ਬੂਤੀ ਨਾਲ 21,441.35 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
