ਮੁੰਬਈ, 25 ਦਸੰਬਰ (ਹਿ. ਸ.)। ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਅਰਬਾਜ਼ ਖਾਨ ਨੇ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ ਹੈ। 24 ਦਸੰਬਰ ਦੀ ਦੇਰ ਰਾਤ ਅਰਬਾਜ਼ ਅਤੇ ਸ਼ੂਰਾ ਨੇ ਭੈਣ ਅਰਪਿਤਾ ਖਾਨ ਦੇ ਘਰ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ। ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਅਰਬਾਜ਼-ਸ਼ੂਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੁਰਖੀਆਂ ‘ਚ ਹਨ। ਜਿਸ ‘ਚ ਸਲਮਾਨ ਖਾਨ ਦੇ ਜ਼ਬਰਦਸਤ ਡਾਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਸਲਮਾਨ ਆਪਣੀ ਨਵੀਂ ਭਾਬੀ ਸ਼ੂਰਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਸਲਮਾਨ ਦੇ ਡਾਂਸ ਦੀ ਵੀਡੀਓ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਗਈ ਹੈ। ਸਲਮਾਨ ਖਾਨ ਆਪਣੀ ਭਾਬੀ ਸੂਰਾ ਨਾਲ ”ਦਿਲ ਦੀਆਂ ਗੱਲਾਂ” ਗੀਤ ”ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸ਼ੂਰਾ ਤੋਂ ਇਲਾਵਾ ਅਰਹਾਨ ਤੇ ਹੋਰ ਵੀ ਸਲਮਾਨ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
56 ਸਾਲ ਦੇ ਅਰਬਾਜ਼ ਖਾਨ ਨੇ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ। ਅਰਬਾਜ਼ ਨੇ ਖੁਦ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ਮੇਰੇ ਨਜ਼ਦੀਕੀ ਲੋਕਾਂ ਦੀ ਮੌਜੂਦਗੀ ਵਿੱਚ, ਮੈਂ ਅਤੇ ਮੇਰੀ ਸਾਥੀ ਜੀਵਨ ਭਰ ਦੇ ਪਿਆਰ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਆਪਣੇ ਖਾਸ ਦਿਨ ‘ਤੇ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਚਾਹੁੰਦੇ ਹਾਂ। ਅਰਬਾਜ਼ ਅਤੇ ਸ਼ੂਰਾ ਨੂੰ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ।
ਅਰਬਾਜ਼ ਖਾਨ ਦਾ ਪਹਿਲਾ ਵਿਆਹ 1998 ਵਿੱਚ ਮਲਾਇਕਾ ਅਰੋੜਾ ਨਾਲ ਹੋਇਆ ਸੀ। ਮਲਾਇਕਾ ਤੋਂ ਵੱਖ ਹੋਣ ਤੋਂ ਬਾਅਦ ਅਰਬਾਜ਼ ਲੰਬੇ ਸਮੇਂ ਤੋਂ ਜਾਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਸਨ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਪਰ ਕੁਝ ਸਮੇਂ ਬਾਅਦ ਅਰਬਾਜ਼ ਨੇ ਸ਼ੂਰਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਇੱਕ ਫਿਲਮ ਦੇ ਸੈੱਟ ‘ਤੇ ਦੋਸਤ ਬਣ ਗਏ ਸਨ। ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
