ਵੈਟੀਕਨ ਸਿਟੀ/ਨਵੀਂ ਦਿੱਲੀ, 25 ਦਸੰਬਰ (ਹਿ.ਸ.)। ਪੂਰੀ ਦੁਨੀਆ ‘ਚ ਅੱਜ ਕ੍ਰਿਸਮਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਚਰਚਾਂ ਨੂੰ ਸਜਾਇਆ ਗਿਆ ਹੈ। ਚਰਚਾਂ ਵਿੱਚ ਪ੍ਰਾਰਥਨਾ ਸਭਾਵਾਂ ਹੋ ਰਹੀਆਂ ਹਨ। ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਪ੍ਰਾਰਥਨਾ ਸਭਾ ਦੌਰਾਨ ਪੋਪ ਫ੍ਰਾਂਸਿਸ ਨੇ ਵੈਟੀਕਨ ਸਿਟੀ ਵਿੱਚ ਸ਼ਾਂਤੀ ਦੇ ਸੱਦੇ ਦਾ ਸੰਦੇਸ਼ ਦਿੱਤਾ। “ਉਨ੍ਹਾਂ ਨੇ ਉਦਾਸ ਲਹਿਜੇ ’ਚ ਕਿਹਾ ਅੱਜ ਰਾਤ ਸਾਡੇ ਦਿਲ ਬੈਥਲਹਮ ’ਚ। ਪੋਪ ਫਰਾਂਸਿਸ ਇਸ ਦੌਰਾਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜਾਰੀ ਵਾਲੀ ਜੰਗ ਤੋਂ ਚਿੰਤਤ ਨਜ਼ਰ ਆਏ।
ਪੋਪ ਨੇ ਕਿਹਾ, “ਅੱਜ ਰਾਤ, ਸਾਡੇ ਦਿਲ ਬੈਥਲਹਮ ਵਿੱਚ ਹਨ। ਬੈਥਲਹਮ ਵਿੱਚ ਯੁੱਧ ਦੀਆਂ ਵਿਅਰਥ ਦਲੀਲਾਂ ਅਤੇ ਹਥਿਆਰਾਂ ਦੇ ਟਕਰਾਅ ਨਾਲ ਸ਼ਾਂਤੀ ਦੇ ਰਾਜਕੁਮਾਰ ਦੀ ਆਤਮਾ ਕੁਰਲਾ ਰਹੀ ਹੈ।’ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ, ਭਾਰਤ ਦੇ ਸਾਰੇ ਚਰਚ ਰੰਗ-ਬਿਰੰਗੀਆਂ ਲਾਈਟਾਂ ਵਿੱਚ ਡੁੱਬੇ ਰਹੇ। ਮੁੰਬਈ ਦੇ ਸੇਂਟ ਮਾਈਕਲ ਚਰਚ ਵਿਖੇ ਮੋਮਬੱਤੀਆਂ ਜਗਾ ਕੇ ਪ੍ਰਾਰਥਨਾ ਸਭਾ ਕੀਤੀ ਗਈ। ਗੋਆ ਦੀ ਰਾਜਧਾਨੀ ਪਣਜੀ ਦੀਆਂ ਸੜਕਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਅਜਿਹਾ ਹੀ ਨਜ਼ਾਰਾ ਕੇਰਲ ਦੇ ਤਿਰੂਵਨੰਤਪੁਰਮ ‘ਚ ਦੇਖਣ ਨੂੰ ਮਿਲਿਆ। ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਚਰਚਾਂ ‘ਚ ਵੀ ਲੋਕ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
