ਮੁੰਬਈ, 24 ਦਸੰਬਰ (ਹਿ. ਸ.)। ਬਿੱਗ ਬੌਸ 17 ਵਿੱਚ ਮੁਨੱਵਰ ਫਾਰੂਕੀ ਇਸ ਸਮੇਂ ਕਾਫੀ ਮੁਸੀਬਤ ਵਿੱਚ ਹਨ। ਜਦੋਂ ਤੋਂ ਆਇਸ਼ਾ ਖਾਨ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਵਿੱਚ ਆਈ ਹੈ, ਸ਼ੋਅ ‘ਚ ਨਵੇਂ-ਨਵੇਂ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਆਇਸ਼ਾ ਖਾਨ ਮੁਨੱਵਰ ਨੂੰ ਲੈ ਕੇ ਇਕ ਤੋਂ ਬਾਅਦ ਇਕ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਹੀ ਹੈ। ਹਾਲ ਹੀ ‘ਚ ਆਇਸ਼ਾ ਨੇ ਦੱਸਿਆ ਕਿ ਮੁਨੱਵਰ ਉਸਨੂੰ ਅਤੇ ਨਜ਼ੀਲਾ ਨੂੰ ਇੱਕੋ ਸਮੇਂ ਡੇਟ ਕਰ ਰਿਹਾ ਸੀ। ਹੁਣ ਆਇਸ਼ਾ ਨੇ ਮੁਨੱਵਰ ਦੇ ਬੇਟੇ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਮੁਨੱਵਰ ਬਾਰੇ ਗੱਲ ਕਰਦਿਆਂ ਆਇਸ਼ਾ ਨੇ ਕਿਹਾ ਕਿ ਮੁਨੱਵਰ ਨੇ ਕਿਹਾ ਸੀ ਕਿ ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਬੇਟੇ ਨਾਲ ਰਹਿ ਰਿਹਾ ਹੈ, ਪਰ ਇਹ ਝੂਠ ਹੈ। ਆਇਸ਼ਾ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਇਕੱਠੇ ਸਨ ਅਤੇ ਮੁਨੱਵਰ ਨੇ ਆਪਣੇ ਬੇਟੇ ਬਾਰੇ ਵੀ ਝੂਠ ਬੋਲਿਆ ਸੀ। ਉਹ ਆਪਣੇ ਬੇਟੇ ਕੋਲ ਸਿਰਫ਼ ਇੱਕ ਹਫ਼ਤਾ ਹੀ ਰਿਹਾ।
ਇਸ ਤੋਂ ਪਹਿਲਾਂ ਆਇਸ਼ਾ ਨੇ ਵੀ ਮੁਨੱਵਰ ਦੇ ਸੁਭਾਅ ਬਾਰੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਮੁਨੱਵਰ ਨੇ ਉਸ ਦੇ ਸਾਹਮਣੇ ਨਜ਼ੀਲਾ ਦੀ ਨਕਾਰਾਤਮਕ ਇਮੇਜ ਬਣਾਈ। ਉਸ ਨੇ ਨਜ਼ੀਲਾ ਬਾਰੇ ਕਿਹਾ ਕਿ ਉਹ ਬਹੁਤ ਹੀ ਮਤਲਬੀ ਅਤੇ ਗੁੱਸੇ ਵਾਲੀ ਹੈ। ਆਇਸ਼ਾ ਨੇ ਕਿਹਾ ਕਿ ਜਦੋਂ ਮੈਂ ਖੁਦ ਨਜ਼ੀਲਾ ਨਾਲ ਗੱਲ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਨਜ਼ੀਲਾ ਦਿਲ ਦੀ ਬਹੁਤ ਚੰਗੀ ਹੈ। ਹਾਲ ਹੀ ‘ਚ ਰਿਲੀਜ਼ ਹੋਏ ਨਵੇਂ ਪ੍ਰੋਮੋ ‘ਚ ਮੁਨੱਵਰ ਅਤੇ ਮੰਨਾਰਾ ਚੋਪੜਾ ਦਾ ਰਿਸ਼ਤਾ ਵੀ ਟੁੱਟਦਾ ਨਜ਼ਰ ਆ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
