ਕੀਵ, 20 ਦਸੰਬਰ (ਹਿ. ਸ.)। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕਾ ‘ਤੇ ਸਭ ਤੋਂ ਵੱਧ ਭਰੋਸਾ ਪ੍ਰਗਟਾਇਆ ਹੈ ਅਤੇ ਮਦਦ ਦੀ ਅਪੀਲ ਕੀਤੀ ਹੈ। ਜ਼ੇਲੇਂਸਕੀ ਨੇ ਅਜਿਹੇ ਸਮੇਂ ‘ਚ ਮਦਦ ਦੀ ਅਪੀਲ ਕੀਤੀ ਜਦੋਂ ਅਮਰੀਕਾ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਮਦਦ ‘ਚ ਕਟੌਤੀ ਕਰ ਰਿਹਾ ਹੈ।
ਅਮਰੀਕਾ ਨੇ ਹਮੇਸ਼ਾ ਯੂਕ੍ਰੇਨ ਦਾ ਸਮਰਥਨ ਕੀਤਾ ਹੈ ਚਾਹੇ ਉਹ ਫੌਜੀ ਮਦਦ ਹੋਵੇ ਜਾਂ ਆਰਥਿਕ ਮਦਦ। ਹਾਲਾਂਕਿ ਫਿਲਹਾਲ ਅਮਰੀਕਾ ਵਲੋਂ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਮਦਦ ‘ਚ ਕਟੌਤੀ ਕਰ ਦਿੱਤੀ ਗਈ ਹੈ। ਹਾਲਾਂਕਿ, ਯੂਕ੍ਰੇਨ ਨੂੰ ਉਮੀਦ ਹੈ ਕਿ ਅਮਰੀਕਾ ਹਮੇਸ਼ਾ ਯੂਕ੍ਰੇਨ ਦੇ ਨਾਲ ਖੜ੍ਹਾ ਰਹੇਗਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅਮਰੀਕਾ ਵੱਲੋਂ ਰੂਸ ਨਾਲ ਲੜਨ ਲਈ ਯੂਕ੍ਰੇਨ ਨੂੰ ਫੌਜੀ ਅਤੇ ਆਰਥਿਕ ਮਦਦ ਮਿਲਦੀ ਰਹੇਗੀ ਅਤੇ ਅਮਰੀਕੀ ਫੰਡਿੰਗ ਰੋਕ ਕੇ ਉਨ੍ਹਾਂ ਦੇ ਦੇਸ਼ ਨਾਲ ਧੋਖਾ ਨਹੀਂ ਕਰੇਗਾ।
ਜ਼ੇਲੇਂਸਕੀ ਨੇ ਕੀਵ ਵਿੱਚ ਇੱਕ ਟੈਲੀਵਿਜ਼ਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਮੈਨੂੰ ਯਕੀਨ ਹੈ ਕਿ ਅਮਰੀਕਾ ਰੂਸ ਵਿਰੁੱਧ ਜੰਗ ਵਿੱਚ ਸਾਡੇ ਨਾਲ ਧੋਖਾ ਨਹੀਂ ਕਰੇਗਾ।” ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਤੋਂ ਮਦਦ ਦੀ ਉਡੀਕ ਕਰ ਰਹੇ ਹਾਂ।’’
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂਕ੍ਰੇਨ ਅਤੇ ਇਜ਼ਰਾਈਲ ਲਈ 106 ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਦੀ ਵ੍ਹਾਈਟ ਹਾਊਸ ਦੀ ਬੇਨਤੀ ਨੂੰ ਬੁੱਧਵਾਰ ਨੂੰ ਰਿਪਬਲਿਕਨ ਸੈਨੇਟਰਾਂ ਨੇ ਠੁਕਰਾ ਦਿੱਤਾ ਸੀ। ਕੰਜ਼ਰਵੇਟਿਵਾਂ ਨੇ ਪੈਕੇਜ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਸੁਧਾਰਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ। ਯੂਕ੍ਰੇਨ ਕੋਲ ਰੂਸ ਨਾਲ ਲੜਨ ਲਈ ਹਥਿਆਰਾਂ ਦੀ ਕਮੀ ਹੈ। ਹੌਲੀ-ਹੌਲੀ ਯੂਕ੍ਰੇਨੀ ਫੌਜੀ ਮਨੋਬਲ ਗੁਆ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
