ਦੇਹਰਾਦੂਨ, 19 ਦਸੰਬਰ (ਹਿ.ਸ.)। ਉੱਤਰਾਖੰਡ ਐੱਸਟੀਐੱਫ ਰਾਸ਼ਟਰੀ ਸਾਈਬਰ ਪੋਰਟਲ ਦੀਆਂ 74 ਸ਼ਿਕਾਇਤਾਂ ‘ਤੇ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ 3 ਕਰੋੜ ਰੁਪਏ ਦੇ ਰਾਸ਼ਟਰੀ ਘੁਟਾਲੇ ‘ਚ ਰਾਜਸਥਾਨ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਹੈ।
ਐੱਸਐੱਸਪੀ ਐੱਸਟੀਐੱਫ ਆਯੂਸ਼ ਅਗਰਵਾਲ ਨੇ ਦੱਸਿਆ ਕਿ ਇਸ ਕੌਮੀ ਘੁਟਾਲੇ ਦੇ ਸ਼ੱਕੀ ਮੁਲਜ਼ਮਾਂ ਖ਼ਿਲਾਫ਼ ਪੂਰੇ ਭਾਰਤ ਵਿੱਚ 74 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਉੱਤਰਾਖੰਡ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਕੇਰਲ, ਕਰਨਾਟਕ, ਪੱਛਮੀ ਬੰਗਾਲ, ਤੇਲੰਗਾਨਾ, ਦਿੱਲੀ, ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਤਾਮਿਲਨਾਡੂ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਤੇਜ਼ੀ ਨਾਲ ਪੈਸੇ ਕਮਾਉਣ ਦਾ ਲਾਲਚ ਦੇਣ ਵਾਲੇ ਇੱਕ ਧੋਖਾਧੜੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਐੱਸ. ਟੀ. ਐੱਫ. ਆਯੂਸ਼ ਅਗਰਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਿਆ ਸ਼ਰਮਾ ਵਾਸੀ ਕੋਟਦੁਆਰ ਨੂੰ ਉਸਦੇ ਫੇਸਬੁੱਕ ਦੋਸਤ ਅਤੇ ਉਸਦੇ ਕਥਿਤ ਅੰਕਲ ਵੱਲੋਂ ਸ਼ੇਅਰ ਮਾਰਕੀਟ ’ਚ ਸੇਲ ਪਰਚੇਜ ’ਚ ਹੋਏ ਨੁਕਸਾਨ ਨੂੰ ਵਾਪਸ ਕਰਵਾਉਣ ਅਤੇ ਮੁਨਾਫ਼ਾ ਕਮਾਉਣ ਲਈ ਫੋਰੈਕਸ ਟਰੇਡਿੰਗ ਦੇ ਨਾਮ ’ਤੇ ਓ.ਕੇ.ਐਕਸ. ਅਤੇ ਐੱਲਈਸੀ ਐਪ ਡਾਊਨਲੋਡ ਕਰਵਾਕੇ ਉਸ ’ਚ ਟ੍ਰੇਡਿੰਗ ਕਰਨ ਲਈ 6,59,550 ਰੁਪਏ ਦੀ ਧੋਖਾਧੜੀ ਕੀਤੀ ਗਈ।
ਇਸ ਮਾਮਲੇ ਦੀ ਜਾਂਚ ਇੰਸਪੈਕਟਰ ਵਿਕਾਸ ਭਾਰਦਵਾਜ ਨੂੰ ਸੌਂਪੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਨੁਕਸਾਨ ਦੀ ਭਰਪਾਈ ਅਤੇ ਮੁਨਾਫ਼ਾ ਦਿਵਾਉਣ ਦੇ ਨਾਮ ’ਤੇ ਇਹ ਰਕਮ ਗਬਨ ਕੀਤੀ। ਮੁਲਜ਼ਮਾਂ ਵੱਲੋਂ ਦਿੱਤੇ ਮੋਬਾਈਲ ਨੰਬਰ ਅਤੇ ਜਿਸ ਖਾਤੇ ਵਿੱਚ ਪੈਸੇ ਮਿਲੇ ਸਨ, ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ, ਜਿਸ ‘ਚ ਮਨੋਜ ਗੁੱਜਰ ਪੁੱਤਰ ਹਰਨਾਮ ਭੀਲਵਾੜਾ ਰਾਜਸਥਾਨ, ਓਮ ਪ੍ਰਕਾਸ਼ ਕੁਮਾਵਤ ਭੀਲਵਾੜਾ ਰਾਜਸਥਾਨ ਅਤੇ ਰਈਸ ਖਾਨ ਪੁੱਤਰ ਮੰਜ਼ੂਰ ਅਲੀ ਵਾਸੀ ਭੀਲਵਾੜਾ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਫ਼ੋਨ, ਦੋ ਕ੍ਰੈਡਿਟ ਕਾਰਡ, ਦੋ ਡੇਵਿਟ ਕਾਰਡ, ਆਧਾਰ ਕਾਰਡ ਅਤੇ ਪੈਨ ਕਾਰਡ ਬਰਾਮਦ ਹੋਏ ਹਨ। ਮੁਲਜ਼ਮਾਂ ਖ਼ਿਲਾਫ਼ ਦੇਸ਼ ਭਰ ਵਿੱਚ 74 ਸ਼ਿਕਾਇਤਾਂ ਦਰਜ ਹਨ। ਐੱਸ. ਐੱਸ. ਪੀ. ਐੱਸਟੀਐੱਫ ਆਯੂਸ਼ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੁਭਾਉਣੇ ਨਾਅਰਿਆਂ ਦਾ ਸ਼ਿਕਾਰ ਨਾ ਹੋਣ ਤਾਂ ਜੋ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
