ਈਟਾਨਗਰ, 17 ਦਸੰਬਰ (ਹਿ.ਸ.)। ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਲਾਜੂ ਸਰਕਲ ਵਿੱਚ ਭਾਰਤ-ਮਿਆਂਮਾਰ ਸਰਹੱਦ ਨੇੜੇ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਸਾਬਕਾ ਵਿਧਾਇਕ ਯੁਮਸੇਨ ਮਾਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਰੁਣਾਚਲ ਪ੍ਰਦੇਸ਼ ਪੁਲਿਸ ਦੇ ਪੀਆਰਓ ਰੋਹਿਤ ਰਾਜਬੀਰ ਸਿੰਘ ਨੇ ਮਾਟੇ ਦੇ ਕਤਲ ਦੀ ਪੁਸ਼ਟੀ ਕੀਤੀ ਹੈ।
ਅਰੁਣਾਚਲ ਪ੍ਰਦੇਸ਼ ਪੁਲਿਸ ਦੇ ਪੀਆਰਓ ਰੋਹਿਤ ਰਾਜਬੀਰ ਸਿੰਘ ਦੇ ਅਨੁਸਾਰ, ਜਿਸ ਥਾਂ ‘ਤੇ ਮਾਟੇ ਨੂੰ ਗੋਲੀ ਮਾਰੀ ਗਈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਘੰਟਿਆਂ ਦੀ ਦੂਰੀ ‘ਤੇ ਹੈ। ਸਾਬਕਾ ਵਿਧਾਇਕ ਦੇ ਨਾਲ ਕੁਝ ਵਰਕਰ ਵੀ ਸਨ। ਮਾਟੇ ਰਾਹੋ ਦੇ ਦੋਰਾ ਕਰਨ ਜਾ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਕੱਲੇ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਤੋਂ ਬਾਅਦ ਮਾਟੇ ਉਨ੍ਹਾਂ ਦੇ ਨਾਲ ਇਕੱਲੇ ਪਹਾੜੀ ਵੱਲ ਚਲੇ ਗਏ। ਕੁਝ ਸਮੇਂ ਬਾਅਦ ਵਰਕਰਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਭੱਜ ਕੇ ਪਹਾੜੀ ਦੇ ਨੇੜੇ ਪਹੁੰਚੇ, ਜਿੱਥੇ ਯੁਮਸੇਨ ਮਾਟੇ ਲਹੂ ਵਿਚ ਲਥਪਥ ਮਿਲੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
