ਮੁੰਬਈ, 16 ਦਸੰਬਰ (ਹਿ. ਸ.)। ਜਿਤੇਂਦਰ ਕੁਮਾਰ ਅਤੇ ਸ਼੍ਰੀਆ ਪਿਲਗਾਂਵਕਰ ਸਟਾਰਰ ਹਿੰਦੀ ਓਰੀਜਿਨਲ ਫਿਲਮ ਡਰਾਈ ਡੇ ਇੱਕ ਸ਼ਾਨਦਾਰ ਰਿਲੀਜ਼ ਹਫ਼ਤੇ ਲਈ ਤਿਆਰ ਹੈ। ਇਸ ਫੀਲਗੁਡ ਫਿਲਮ ਦਾ ਮੂਡ ਸੈੱਟ ਕਰਦੇ ਹੋਏ ਅੱਜ ਫਿਲਮ ਦਾ ਪਹਿਲਾ ਗੀਤ ‘ਹੱਲਾ ਮਚਾ’ ਜੋ ਕਿ ਹੋਲੀ ਦਾ ਦਮਦਾਰ ਗੀਤ ਵੀ ਹੈ, ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।
ਇਸ ਗੀਤ ਨੂੰ ਦੇਵ ਨੇਗੀ ਅਤੇ ਅਕਾਸਾ ਸਿੰਘ ਦੀ ਗਤੀਸ਼ੀਲ ਜੋੜੀ ਆਪਣੀ ਆਵਾਜ ਦੇ ਜਾਦੂ ਨਾਲ ਸਜਾਇਆ ਹੈ ਅਤੇ ਸੰਗੀਤ ਜਾਵੇਦ-ਮੋਹਸਿਨ ਦੁਆਰਾ ਰਚਿਤ ਹੈ ਜਦੋਂ ਕਿ ਗੀਤ ਦੇ ਬੋਲ ਦਾਨਿਸ਼ ਸਾਬਰੀ ਨੇ ਲਿਖੇ ਹਨ।
ਸੌਰਭ ਸ਼ੁਕਲਾ ਦੁਆਰਾ ਨਿਰਦੇਸ਼ਿਤ ਅਤੇ ਐਮਾਜ਼ਾਨ ਸਟੂਡੀਓਜ਼ ਦੇ ਸਹਿਯੋਗ ਨਾਲ ਐਮੇਜ਼ ਐਂਟਰਟੇਨਮੈਂਟ ਅਤੇ ਮੋਸ਼ਨ ਪਿਕਚਰਜ਼ ਦੇ ਮੋਨੀਸ਼ਾ ਆਡਵਾਣੀ, ਮਧੂ ਭੋਜਵਾਨੀ ਅਤੇ ਨਿਖਿਲ ਆਡਵਾਣੀ ਦੁਆਰਾ ਨਿਰਮਿਤ ”ਡਰਾਈ ਡੇ” ਵਿੱਚ ਜਿਤੇਂਦਰ ਕੁਮਾਰ, ਸ਼੍ਰੀਆ ਪਿਲਗਾਂਵਕਰ ਅਤੇ ਅੰਨੂ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਪ੍ਰੀਮੀਅਰ 22 ਦਸੰਬਰ ਨੂੰ ਪ੍ਰਾਈਮ ਵੀਡੀਓ ‘ਤੇ ਵਿਸ਼ੇਸ਼ ਤੌਰ ‘ਤੇ ਹਿੰਦੀ ਵਿੱਚ ਹੋਵੇਗਾ। ਇਸ ਦੇ ਨਾਲ, ਡੱਬ ਕੀਤੇ ਸੰਸਕਰਣ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਵੀ ਜਾਰੀ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
