ਤਹਿਰਾਨ, 15 ਦਸੰਬਰ (ਹਿ.ਸ.)। ਈਰਾਨ ਦੇ ਰਸਕ ਪੁਲਿਸ ਹੈੱਡਕੁਆਰਟਰ ‘ਤੇ ਰਾਤ ਕਰੀਬ 2 ਵਜੇ ਹੋਏ ਅੱਤਵਾਦੀ ਹਮਲੇ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਹਮਲੇ ‘ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਪ੍ਰਮੁੱਖ ਅਖਬਾਰ ਤਹਿਰਾਨ ਟਾਈਮਜ਼ ਦੇ ਅਨੁਸਾਰ, ਰਸਕ ਪੁਲਿਸ ਹੈੱਡਕੁਆਰਟਰ ਦੱਖਣ-ਪੂਰਬੀ ਈਰਾਨ ਵਿੱਚ ਹੈ। ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਡਿਪਟੀ ਗਵਰਨਰ ਅਲੀ ਰਜ਼ਾ ਮਰਹੇਮਾਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਥਾਨ ਤਹਿਰਾਨ ਤੋਂ ਲਗਭਗ 1,400 ਕਿਲੋਮੀਟਰ ਦੂਰ ਹੈ। ਇਸ ਹਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਈ ਹੋਰ ਸੈਨਿਕ ਮਾਰੇ ਗਏ। ਮਰਹੇਮਾਤੀ ਨੇ ਹਮਲੇ ਲਈ ਅੱਤਵਾਦੀ ਸਮੂਹ ਜੈਸ਼-ਅਲ-ਅਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਪਹਿਲਾਂ ਜੈਸ਼ ਅਲ-ਅਦਲ ਨੇ ਬੱਸ ‘ਤੇ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਇਸ ਧਮਾਕੇ ਵਿੱਚ ਈਰਾਨ ਰੈਵੋਲਿਊਸ਼ਨਰੀ ਗਾਰਡ ਦੇ 27 ਮੈਂਬਰ ਮਾਰੇ ਗਏ ਸਨ।
ਅਖਬਾਰ ਨੇ ਮਰਹੇਮਾਤੀ ਦੇ ਹਵਾਲੇ ਨਾਲ ਕਿਹਾ ਕਿ ਜਵਾਬੀ ਕਾਰਵਾਈ ‘ਚ ਕਈ ਅੱਤਵਾਦੀ ਮਾਰੇ ਗਏ। ਪੁਲਿਸ ਦੇ ਬੁਲਾਰੇ ਨੇ ਹਮਲੇ ਨੂੰ ਕਾਇਰਤਾਪੂਰਨ ਅਤੇ ਅੱਤਵਾਦੀ ਹਮਲਾ ਕਰਾਰ ਦਿੱਤਾ। ਪੁਲਿਸ ਬੁਲਾਰੇ ਅਨੁਸਾਰ ਅੱਤਵਾਦੀ ਸਮੂਹ ਜੈਸ਼ ਅਲ-ਅਦੇਲ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
