ਕਾਠਮੰਡੂ, 14 ਦਸੰਬਰ (ਹਿ. ਸ.)। ਨੇਪਾਲ ਦੀ ਪ੍ਰਚੰਡ ਸਰਕਾਰ ਦੀ ਸਭ ਤੋਂ ਵੱਡੀ ਸਹਿਯੋਗੀ ਨੇਪਾਲੀ ਕਾਂਗਰਸ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰਬਹਾਦੁਰ ਦੇਉਬਾ ਨੂੰ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ। ਇਸ ਮੁਹਿੰਮ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਗਗਨ ਥਾਪਾ ਕਰ ਰਹੇ ਹਨ।
ਪਾਰਟੀ ਦੇ ਵਿਰੋਧੀ ਧੜੇ ਦੀ ਮੀਟਿੰਗ ਵਿੱਚ ਗਗਨ ਥਾਪਾ ਨੇ ਸ਼ੇਰਬਹਾਦੁਰ ਦੇਉਬਾ ਨੂੰ ਸੰਸਦੀ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਇਸ ਅਹੁਦੇ ’ਤੇ ਸੀਨੀਅਰ ਆਗੂ ਸ਼ੇਖਰ ਕੋਇਰਾਲਾ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਥਾਪਾ ਨੇ ਕਿਹਾ ਕਿ ਦੇਉਬਾ ਨੂੰ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਅਤੇ ਸੱਤਾਧਾਰੀ ਸੀਪੀਐੱਨ (ਐੱਮਸੀ) ਨਾਲ ਗਠਜੋੜ ਤੋੜਨਾ ਚਾਹੀਦਾ। ਉਨ੍ਹਾਂ ਨੇ ਦੇਊਬਾ ‘ਤੇ ਸੱਤਾ ਲਈ ਕਮਿਊਨਿਸਟ ਪਾਰਟੀਆਂ ਨਾਲ ਗੱਠਜੋੜ ਕਰਕੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ।
ਥਾਪਾ ਨੇ ਦੋਸ਼ ਲਾਇਆ ਕਿ ਦੇਊਬਾ ਪੂਰੀ ਪਾਰਟੀ ਲਈ ਕੰਮ ਕਰਨ ਦੀ ਬਜਾਏ ਕੁਝ ਚੋਣਵੇਂ ਲੋਕਾਂ ਦੇ ਫਾਇਦੇ ਲਈ ਕੰਮ ਕਰ ਰਹੇ ਹਨ। ਪਾਰਟੀ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਅਤੇ ਦੇਸ਼ ਨੂੰ ਕਮਿਊਨਿਸਟ ਪਾਰਟੀਆਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਦੇਊਬਾ ਨੂੰ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਉਣਾ ਜ਼ਰੂਰੀ ਹੈ।
ਨੇਪਾਲੀ ਕਾਂਗਰਸ ਦੇ ਜਨਰਲ ਸਕੱਤਰ ਥਾਪਾ ਨੇ ਕਿਹਾ ਕਿ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਤੀਜੀ ਸਭ ਤੋਂ ਵੱਡੀ ਪਾਰਟੀ ਭਾਵ ਸੀਪੀਐੱਨ (ਐੱਮਸੀ) ਨੂੰ ਸੱਤਾ ਦੀ ਅਗਵਾਈ ਸੌਂਪਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟ ਨੂੰ ਆਪਣੇ ਏਜੰਡੇ ‘ਤੇ ਲਿਆਉਣ ਦੀ ਬਜਾਏ ਦੇਸ਼ ਦੀ ਇਕਲੌਤੀ ਅਤੇ ਸਭ ਤੋਂ ਪੁਰਾਣੀ ਜਮਹੂਰੀ ਪਾਰਟੀ ਸੀ.ਪੀ.ਐੱਨ. (ਐੱਮ.ਸੀ.) ਦੇ ਏਜੰਡੇ ‘ਤੇ ਚੱਲ ਰਹੀ ਹੈ।
ਵਰਣਨਯੋਗ ਹੈ ਕਿ ਨੇਪਾਲੀ ਕਾਂਗਰਸ ਦੀ ਪਿਛਲੀ ਕਨਵੈਨਸ਼ਨ ਵਿਚ ਸ਼ੇਰਬਹਾਦੁਰ ਦੇਉਬਾ ਦੇ ਮੁਕਾਬਲੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਸ਼ੇਖਰ ਕੋਇਰਾਲਾ ਉਮੀਦਵਾਰ ਸਨ, ਜਦੋਂ ਕਿ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਲਈ ਹੋਈ ਚੋਣ ਵਿਚ ਜਨਰਲ ਸਕੱਤਰ ਗਗਨ ਥਾਪਾ ਖੁਦ ਉਮੀਦਵਾਰ ਸਨ। ਦੇਉਬਾ ਨੇ ਸੰਸਦੀ ਦਲ ਦੇ ਨੇਤਾ ਦੇ ਅਹੁਦੇ ਲਈ ਚੋਣ ਵਿਚ ਕੋਇਰਾਲਾ ਨੂੰ ਹਰਾਇਆ ਸੀ। ਹੁਣ ਪਾਰਟੀ ਅੰਦਰਲੀ ਧੜੇਬੰਦੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਨੇਪਾਲੀ ਕਾਂਗਰਸ ਸੀਪੀਐੱਨ (ਐੱਮਸੀ) ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦਾ ਇੱਕ ਵੱਡਾ ਹਿੱਸਾ ਹੈ। ਦੇਸ਼ ਦੇ 275 ਮੈਂਬਰੀ ਪ੍ਰਤੀਨਿਧ ਸਦਨ ਵਿੱਚ, ਨੇਪਾਲੀ ਕਾਂਗਰਸ ਦੇ 88 ਮੈਂਬਰ ਹਨ, ਸੀਪੀਐਨ (ਐੱਮਸੀ) ਦੇ 30 ਅਤੇ ਸੀਪੀਐੱਨ (ਯੂਐਮਐੱਲ) ਦੇ 78 ਮੈਂਬਰ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
