ਨਵੀਂ ਦਿੱਲੀ, 13 ਦਸੰਬਰ (ਹਿ.ਸ.)। ਘਰੇਲੂ ਸਰਾਫਾ ਬਾਜ਼ਾਰ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਦੇਸ਼ ਦੇ ਸਰਾਫਾ ਬਾਜ਼ਾਰਾਂ ‘ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ‘ਚ 24 ਕੈਰੇਟ ਸੋਨਾ 150 ਤੋਂ 250 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ ਵਿੱਚ ਵੀ ਅੱਜ 100 ਤੋਂ 150 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਦੀ ਗਿਰਾਵਟ ਕਾਰਨ ਚੇਨਈ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ‘ਚ 24 ਕੈਰੇਟ ਸੋਨੇ ਦੀ ਕੀਮਤ 62 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਚਲੀ ਗਈ ਹੈ। ਇਸੇ ਤਰ੍ਹਾਂ ਚੇਨਈ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ‘ਚ 22 ਕੈਰੇਟ ਸੋਨਾ ਵੀ 57 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਹੈ। ਚਾਂਦੀ ਅੱਜ ਸਪਾਟ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ। ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਚਾਂਦੀ ਬਿਨਾਂ ਕਿਸੇ ਉਤਾਰ-ਚੜ੍ਹਾਅ ਦੇ 75,500 ਰੁਪਏ ਪ੍ਰਤੀ ਕਿਲੋ ਦੇ ਪੱਧਰ ‘ਤੇ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ 24 ਕੈਰੇਟ ਸੋਨਾ 61,950 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 56,800 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਇਸੇ ਤਰ੍ਹਾਂ ਮੁੰਬਈ ‘ਚ 24 ਕੈਰੇਟ ਸੋਨਾ 61,800 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 56,650 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ। ਚੇਨਈ ‘ਚ 24 ਕੈਰੇਟ ਸੋਨੇ ਦੀ ਖੁਦਰਾ ਕੀਮਤ 62,180 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 57,000 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
